ਦੁਬਈ:ਭਾਰਤ ਦੇ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਨੂੰ ਅੱਜ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੇ ਸਾਲ ਦੇ ਸਰਬੋਤਮ ਟੈਸਟ ਕ੍ਰਿਕਟਰ ਵਜੋਂ ਨਾਮਜ਼ਦ ਚਾਰ ਖਿਡਾਰੀਆਂ ਦੀ ਸੂਚੀ ਵਿੱਚ ਥਾਂ ਦਿੱਤੀ ਗਈ ਹੈ। ਚੇਨੱਈ ਦੇ 35 ਸਾਲ ਦੇ ਅਸ਼ਵਿਨ ਨੇ ਪਿਛਲੇ ਇੱਕ ਸਾਲ ਦੌਰਾਨ ਅੱਠ ਟੈਸਟ ਮੈਚਾਂ ਵਿੱਚ 16.23 ਦੀ ਔਸਤ ਨਾਲ 52 ਵਿਕਟਾਂ ਲਈਆਂ ਹਨ। ਉਸ ਨੇ ਇੱਕ ਸੈਂਕੜੇ ਦੀ ਮਦਦ ਨਾਲ 28.08 ਦੀ ਔਸਤ ਨਾਲ 337 ਦੌੜਾਂ ਦਾ ਯੋਗਦਾਨ ਵੀ ਪਾਇਆ। ਉਸ ਤੋਂ ਇਲਾਵਾ ਇੰਗਲੈਂਡ ਦੇ ਕਪਤਾਨ ਜੋਅ ਰੂਟ, ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਕਾਈਲ ਜੈਮੀਸਨ ਤੇ ਸ੍ਰੀਲੰਕਾ ਦੇ ਕਪਤਾਨ ਦਿਮੁਥ ਕਰੁਣਾਰਤਨੇ ਨੂੰ ਵੀ ਇਸ ਵੱਕਾਰੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਪੁਰਸਕਾਰ ਦਾ ਐਲਾਨ 24 ਜਨਵਰੀ ਨੂੰ ਹੋਵੇਗਾ।