ਮੁੰਬਈ, 21 ਦਸੰਬਰ
ਪ੍ਰਸਿੱਧ ਬੌਲੀਵੁੱਡ ਅਦਾਕਾਰਾ ਰਵੀਨਾ ਟੰਡਨ ਅਤੇ ਉਨ੍ਹਾਂ ਦੀ ਧੀ ਰਾਸ਼ਾ ਨੇ ਸ਼ਹਿਨਾਜ਼ ਗਿੱਲ ਦਾ ਮਸ਼ਹੂਰ ‘ਮੀਮ’ ‘ਸਾਡਾ ਕੁੱਤਾ ਕੁੱਤਾ’ ਜੁਆਇਨ ਕੀਤਾ ਹੈ, ਜਿਸ ’ਚ ਉਨ੍ਹਾਂ ਦੇ ਦੋ ਪਾਲਤੂ ਕੁੱਤੇ ਵੀ ਨਜ਼ਰ ਆ ਰਹੇ ਹਨ। ਰਵੀਨਾ ਨੇ ਇੰਸਟਾਗ੍ਰਾਮ ’ਤੇ ਇੱਕ ਵੀਡੀਓ ਪਾਈ ਹੈ, ਜਿਸ ’ਚ ਦੋਵੇਂ ਮਾਵਾਂ-ਧੀਆਂ ਆਪਣੇ ਪਾਲਤੂ ਕੁੱਤੇ ਨਾਲ ਵਾਇਰਲ ਗੀਤ ‘ਸਾਡਾ ਕੁੱਤਾ ਕੁੱਤਾ’ ਗਾਉਂਦੀਆਂ ਨਜ਼ਰ ਆ ਰਹੀਆਂ ਹਨ। ਇਹ ਗੀਤ ‘ਬਿੱਗ ਬੌਸ ਸੀਜ਼ਨ-13’ ਦੌਰਾਨ ਸੋਸ਼ਲ ਮੀਡੀਆ ਵਰਤੋਂਕਾਰਾਂ ਨੇ ਸ਼ਹਿਨਾਜ਼ ਗਿੱਲ ਦੇ ਉਨ੍ਹਾਂ ਬੋਲਾਂ ’ਤੇ ਬਣਾਇਆ ਸੀ, ਜਿਹੜੇ ਸ਼ਹਿਨਾਜ਼ ਸ਼ੋਅ ਦੌਰਾਨ ਆਪਣੇ ਸਾਥੀਆਂ ਆਮ ਕਹਿੰਦੀ ਸੁਣੀ ਜਾਂਦੀ ਸੀ, ‘‘ਮੇਰੀਆਂ ਵੀ ਭਾਵਨਾਵਾਂ ਹਨ? ਤੁਹਾਡਾ ਕੁੱਤਾ ਟੌਮੀ, ਸਾਡਾ ਕੁੱਤਾ ਕੁੱਤਾ।’’ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀ ਵੀਡੀਓ ਵਿੱਚ ਦੋਵੇਂ ਮਾਵਾਂ-ਧੀਆਂ ਲਾਲ ਰੰਗ ਦੇ ਕੱਪੜਿਆਂ ਵਿੱਚ ਨਜ਼ਰ ਆ ਰਹੀਆਂ ਹਨ।