ਦੁਬਈ, 2 ਸਤੰਬਰ
ਭਾਰਤੀ ਹਰਫਨਮੌਲਾ ਖਿਡਾਰੀ ਰਵਿੰਦਰ ਜਡੇਜਾ ਸੱਟ ਲੱਗਣ ਕਾਰਨ ਸੰਯੁਕਤ ਅਰਬ ਅਮੀਰਾਤ ਵਿੱਚ ਚੱਲ ਰਹੇ ਏਸ਼ੀਆ ਕ੍ਰਿਕਟ ਕੱਪ ਵਿੱਚੋਂ ਬਾਹਰ ਹੋ ਗਿਆ ਹੈ। ਉਸ ਦੀ ਥਾਂ ਹਰਫਨਮੌਲਾ ਅਕਸ਼ਰ ਪਟੇਲ ਨੂੰ ਭਾਰਤੀ ਕ੍ਰਿਕਟ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਦੋਵੇਂ ਖੱਬੇ ਹੱਥ ਦੇ ਸਪਿੰਨਰ ਹੋਣ ਦੇ ਨਾਲ ਚੰਗੇ ਬੱਲੇਬਾਜ਼ ਵੀ ਹਨ। ਬੀਸੀਸੀਆਈ ਦੇ ਇੱਕ ਅਧਿਕਾਰਿਤ ਬਿਆਨ ਵਿੱਚ ਕਿਹਾ ਗਿਆ ਹੈ, ‘‘ਜਡੇਜਾ ਦੇ ਸੱਜੇ ਗੋਡੇ ’ਤੇ ਸੱਟ ਲੱਗੀ ਹੈ ਅਤੇ ਉਹ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਿਆ ਹੈ। ਬੀਸੀਸੀਆਈ ਦੀ ਮੈਡੀਕਲ ਟੀਮ ਨਿਗਰਾਨੀ ਹੇਠ ਉਸ ਦਾ ਇਲਾਜ ਚੱਲ ਰਿਹਾ ਹੈ। ਉਸ ਦੀ ਥਾਂ ਅਕਸ਼ਰ ਪਟੇਲ ਨੂੰ ਲਿਆ ਗਿਆ ਹੈ, ਜਿਸ ਨੂੰ ਪਹਿਲਾਂ ਟੀਮ ਵਿੱਚ ਵਾਧੂ ਖਿਡਾਰੀ ਵਜੋਂ ਰੱਖਿਆ ਗਿਆ ਸੀ। ਉਹ ਜਲਦੀ ਹੀ ਦੁਬਈ ਵਿੱਚ ਟੀਮ ਨਾਲ ਜੁੜ ਜਾਵੇਗਾ।’’