ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਰਾਹੁਲ ਗਾਂਧੀ ਦੀ ਦਰਬਾਰ ਸਾਹਿਬ ਫੇਰੀ ‘ਤੇ ਸਵਾਲ ਖੜ੍ਹੇ ਕੀਤੇ ਹਨ। ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ’ਚ ਉਨ੍ਹਾਂ ਕਿਹਾ ਕਿ ਕੱਲ੍ਹ ਰਾਤ ਰਾਹੁਲ ਗਾਂਧੀ ਦਰਬਾਰ ਸਾਹਿਬ ਹੀ ਕਿਉਂ ਆਏ ਹਨ। ਫੇਰ ਉਨ੍ਹਾਂ ਨੇ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਸਿੱਧਾ ਆਪਣੀ ਦਾਦੀ ਦੀ ਸਮਾਧੀ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ। ਕਿਉਂਕਿ ਅੱਜ ਇੰਦਰਾ ਗਾਂਧੀ ਜੀ ਦਾ ਜਨਮ ਦਿਨ ਹੈ। ਇਹ ਉਹੀ ਇੰਦਰਾ ਗਾਂਧੀ ਹੈ ਜਿਸ ਨੇ ਤੋਪਾਂ, ਟੈਂਕਾਂ ਦਰਬਾਰ ਸਾਹਿਬ ’ਤੇ ਹਮਲਾ ਕੀਤਾ ਸੀ। ਤੁਸੀਂ ਅੰਦਾਜ਼ਾ ਲਗਾ ਲਵੋਂ ਕਿ ਸਿੱਖਾਂ ਦੇ ਜ਼ਖਮਾਂ ‘ਤੇ ਗਾਂਧੀ ਪਰਿਵਾਰ ਕਿਵੇਂ ਲੂਣ ਛਿੜਕ ਰਿਹਾ ਹੈ। ਹੁਣ ਜਨਤਾ ਅੰਦਾਜ਼ਾ ਲਗਾ ਲਵੇ ਕਿ ਰਾਹੁਲ ਗਾਂਧੀ ਪੰਜਾਬੀਆਂ ਦਾ ਕਿੰਨਾ ਕੁ ਹਤੈਸ਼ੀ ਹਨ। ਜਿਹੜੇ ਰਾਹੁਲ ਗਾਂਧੀ ਦੇ ਅੱਗੇ ਪਿੱਛੇ ਫਿਰਦੇ ਸੀ ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਆਪਣੀ ਸਥਿਤੀ ਸਪਸ਼ਟ ਕਰੋ।