ਨਾਗਪੁਰ, 4 ਫਰਵਰੀ
ਸੌਰਾਸ਼ਟਰ ਨੇ ਅੱਜ ਇੱਥੇ ਰਣਜੀ ਟਰਾਫੀ ਫਾਈਨਲ ਦੇ ਪਹਿਲੇ ਦਿਨ ਦਬਦਬਾ ਬਣਾਉਂਦਿਆਂ ਮੌਜੂਦਾ ਚੈਂਪੀਅਨ ਵਿਦਰਭ ਦੀਆਂ 200 ਦੌੜਾਂ ’ਤੇ ਸੱਤ ਵਿਕਟਾਂ ਝਟਕਾਈਆਂ। ਕਪਤਾਨ ਜੈਦੇਵ ਉਨਾਦਕਟ ਨੇ ਖ਼ੂਬਸੂਰਤ ਗੇਂਦ ’ਤੇ ਵਸੀਮ ਜ਼ਫ਼ਰ ਦੀ ਵਿਕਟ ਲਈ। ਸੌਰਾਸ਼ਟਰ ਨੇ ਸਭ ਤੋਂ ਪਹਿਲਾਂ ਮਹੱਤਪੂਰਨ ਬੱਲੇਬਾਜ਼ ਜ਼ਫ਼ਰ (23 ਦੌੜਾਂ) ਅਤੇ ਕਪਤਾਨ ਫ਼ੈਜ਼ ਫ਼ਜ਼ਲ (16 ਦੌੜਾਂ) ਦੀਆਂ ਵਿਕਟਾਂ ਹਾਸਲ ਕੀਤੀਆਂ।
ਸੌਰਾਸ਼ਟਰ ਦੇ ਗੇਂਦਬਾਜ਼ਾਂ ਖ਼ਾਸ ਕਰਕੇ ਉਨਾਦਕਟ (20 ਦੌੜਾਂ ਦੇ ਕੇ ਦੋ ਵਿਕਟਾਂ) ਅਤੇ ਚੇਤਨ ਸਕਾਰੀਆ (13 ਦੌੜਾਂ ਦੇ ਕੇ ਇੱਕ ਵਿਕਟ) ਨੇ ਕਿਫ਼ਾਇਤੀ ਗੇਂਦਬਾਜ਼ੀ ਕਰਕੇ ਵਿਰੋਧੀ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕੀਤਾ।
ਮੌਜੂਦਾ ਚੈਂਪੀਅਨ ਟੀਮ ਸਾਂਝੇਦਾਰੀ ਬਣਾਉਣ ਲਈ ਜੂਝਦਾ ਦਿਸੀ। ਜੇਕਰ ਅਕਸ਼ੈ ਵਾਡਕਰ (45 ਦੌੜਾਂ) ਅਤੇ ਅਕਸ਼ੈ ਕਰਣੇਵਰ (ਨਾਬਾਦ 31 ਦੌੜਾਂ) ਵਿਚਾਲੇ ਸੱਤਵੀਂ ਵਿਕਟ ਲਈ 57 ਦੌੜਾਂ ਦੀ ਸਾਂਝੇਦਾਰੀ ਨਾ ਹੁੰਦੀ ਤਾਂ ਉਹ ਹੋਰ ਮੁਸ਼ਕਲ ਵਿੱਚ ਪੈ ਜਾਂਦੀ। ਉਸ ਦੇ ਬੱਲੇਬਾਜ਼ ਕੁੱਝ ਜ਼ਿਆਦਾ ਹੀ ਚੌਕਸ ਹੋ ਗਏ। ਗਣੇਸ਼ ਸਤੀਸ਼ (32 ਦੌੜਾਂ) ਅਤੇ ਵਾਡਕਰ ਨੇ ਅਹਿਮ ਪਾਰੀਆਂ ਦੌਰਾਨ ਵਧੀਆ ਸ਼ਾਟ ਖੇਡੇ। ਮੋਹਿਤ ਕਾਲੇ (126 ਗੇਂਦਾਂ ਵਿੱਚ 35 ਦੌੜਾਂ) ਨੂੰ ਵੀ ਚੰਗੀ ਸ਼ੁਰੂਆਤ ਮਿਲੀ, ਪਰ ਉਹ ਇਸ ਨੂੰ ਵੱਡੀ ਪਾਰੀ ਵਿੱਚ ਬਦਲ ਨਹੀਂ ਸਕੇ। ਅੱਠਵੇਂ ਨੰਬਰ ਦੇ ਬੱਲੇਬਾਜ਼ ਕਰਣੇਵਰ ਨੇ ਆਖ਼ਰੀ ਸੈਸ਼ਨ ਵਿੱਚ ਸ਼ਾਨਦਾਰ ਸ਼ਾਟ ਲਾਏ।
ਸੌਰਾਸ਼ਟਰ ਦੀ ਟੀਮ ਹੁਣ ਇਸ ਮੌਕੇ ਦਾ ਪੂਰਾ ਫ਼ਾਇਦਾ ਉਠਾਉਣਾ ਚਾਹੇਗੀ ਕਿਉਂਕਿ ਉਸ ਨੂੰ ਪਿਛਲੇ ਸੱਤ ਸੈਸ਼ਨਾਂ ਦੌਰਾਨ ਦੋ ਵਾਰ ਉਪ ਜੇਤੂ ਰਹਿ ਕੇ ਸਬਰ ਕਰਨਾ ਪਿਆ ਸੀ। ਸਕਾਰੀਆ ਨੂੰ ਸਿਰਫ਼ ਇੱਕ ਹੀ ਵਿਕਟ ਮਿਲੀ। ਼ਉਹ ਦਿਨ ਵਿੱਚ ਸਰਵੋਤਮ ਗੇਂਦਬਾਜ਼ ਰਿਹਾ। ਉਸ ਨੇ 14 ਓਵਰਾਂ ਵਿੱਚ ਗੇਂਦਬਾਜ਼ੀ ਕੀਤੀ, ਸਿਰਫ਼ 13 ਦੌੜਾਂ ਹੀ ਦਿੱਤੀਆਂ। ਪ੍ਰੇਰਕ ਮਾਂਕੜ (27 ਦੌੜਾਂ ਦੇ ਕੇ), ਧਰਮਿੰਦਰ ਸਿੰਘ ਜਡੇਜਾ (72 ਦੌੜਾਂ ਦੇ ਕੇ) ਅਤੇ ਕਮਲੇਸ਼ ਮਕਵਾਨਾ (46 ਦੌੜਾਂ ਦੇ ਕੇ) ਇੱਕ-ਇੱਕ ਵਿਕਟ ਲਈ।
ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸਕਾਰੀਆ ਨੂੰ ਸ਼ੁਰੂ ਤੋਂ ਹੀ ਸਵਿੰਗ ਮਿਲਣੀ ਸ਼ੁਰੂ ਹੋ ਗਈ, ਉਸ ਨੇ ਆਰ ਸੰਜੇ (ਦੋ ਦੌੜਾਂ) ਨੂੰ ਜਦਕਿ ਉਨਾਦਕਟ ਨੇ ਫ਼ਜ਼ਲ ਨੂੰ ਪ੍ਰੇਸ਼ਾਨ ਕੀਤਾ। ਸਕਾਰੀਆ ਨੇ ਉਸ ਸਮੇਂ ਸਫਲਤਾ ਮਿਲੀ, ਜਦੋਂ ਉਸ ਨੇ ਸੰਜੇ ਨੂੰ ਆਊਟ ਕੀਤਾ। ਫ਼ਜ਼ਲ ਵੀ ਛੇਤੀ ਹੀ ਰਨ ਆਊਟ ਹੋ ਗਿਆ। ਪਹਿਲੀਆਂ ਦੋ ਵਿਕਟਾਂ ਡਿਗਣ ਕਾਰਨ ਜ਼ਫ਼ਰ ਵਿਕਟ ਬਚਾ ਕੇ ਖੇਡ ਰਿਹਾ ਸੀ। ਲੰਚ ਤੋਂ ਪਹਿਲਾਂ ਉਨਾਦਕਟ ਨੇ ਉਸ ਦਾ ਵੀ ਸ਼ਿਕਾਰ ਕੀਤਾ। ਇਹ ਵਿਕਟ ਸੌਰਾਸ਼ਟਰ ਲਈ ਕਾਫ਼ੀ ਅਹਿਮ ਸੀ। ਲੰਚ ਤੱਕ ਟੀਮ ਨੇ 33 ਓਵਰਾਂ ਵਿੱਚ 67 ਦੌੜਾਂ ’ਤੇ ਤਿੰਨ ਵਿਕਟਾਂ ਗੁਆ ਲਈਆਂ ਸਨ।
ਇਸੇ ਮੈਦਾਨ ’ਤੇ ਕੁਆਰਟਰ ਫਾਈਨਲ ਵਿੱਚ ਉਤਰਾਖੰਡ ਖ਼ਿਲਾਫ਼ 98 ਦੌੜਾਂ ਦੀ ਪਾਰੀ ਖੇਡਣ ਵਾਲੇ ਵਿਕਟਕੀਪਰ ਵਾਡਕਰ ਦੀ ਮਦਦ ਨਾਲ ਮੇਜ਼ਬਾਨ ਨੇ ਚਾਹ ਤੱਕ ਚਾਰ ਵਿਕਟਾਂ ’ਤੇ 130 ਦੌੜਾਂ ਬਣਾ ਲਈਆਂ ਸਨ।