ਰਈਆ, 28 ਅਕਤੂਬਰ
ਅੱਜ ਸਵੇਰੇ ਕਰੀਬ ਛੇ ਵਜੇ ਇਸ ਕਸਬੇ ਵਿੱਚ ਪੁਰਾਣੀ ਰੰਜਿਸ਼ ਕਾਰਨ ਨੌਜਵਾਨ ਨੇ ਆਪਣੇ ਗੁਆਂਢੀ ਦੇ ਘਰ ਵਿੱਚ ਦਾਖਲ ਹੋ ਕੇ ਔਰਤ ਬੇਰਹਿਮੀ ਦਾ ਕਤਲ ਅਤੇ ਉਸ ਦੇ ਪੁੱਤਰ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਹੈ। ਜ਼ਖ਼ਮੀ ਨੌਜਵਾਨ ਨੂੰ ਇਲਾਜ ਲਈ ਸਿਵਲ ਹਸਪਤਾਲ ਬਾਬਾ ਬਕਾਲਾ ਦਾਖਲ ਕਰਵਾਇਆ ਗਿਆ ਹੈ।
ਮਿਤ੍ਰਕ ਔਰਤ ਦੀ ਸ਼ਨਾਖ਼ਤ ਰੇਖਾ ਛਾਬੜਾ (55) ਪਤਨੀ ਕ੍ਰਿਸ਼ਨ ਛਾਬੜਾ ਅਤੇ ਜ਼ਖ਼ਮੀ ਨੌਜਵਾਨ ਦੀ ਸ਼ਨਾਖ਼ਤ ਕਾਰਤਿਕ ਛਾਬੜਾ ਵਜੋ ਹੋਈ ਹੈ। ਥਾਣਾ ਬਿਆਸ ਵੱਲੋਂ ਮੁਲਜ਼ਮਾਂ ਦੀ ਸ਼ਨਾਖ਼ਤ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਪਤਾ ਲੱਗਾ ਹੈ ਕਿ ਮੁਲਜ਼ਮ ਨੌਜਵਾਨ ਦੇ ਪਿਤਾ ਦਾ ਕੱਲ ਸਸਕਾਰ ਸੀ। ਉਸ ਨਾਲ ਇਸ ਪਰਿਵਾਰ ਦਾ ਹਾਈਕੋਰਟ ਵਿੱਚ ਕੋਈ ਕੇਸ ਚੱਲਦਾ ਹੈ। ਨੌਜਵਾਨ ਆਪਣੇ ਪਿਤਾ ਦੀ ਮੌਤ ਦਾ ਕਾਰਨ ਹਾਈਕੋਰਟ ਵਿੱਚ ਚੱਲਦਾ ਕੇਸ ਸਮਝਦਾ ਸੀ, ਜਿਸ ਕਰਕੇ ਇਹ ਹਮਲਾ ਕੀਤਾ ਗਿਆ