ਨਵੀਂ ਦਿੱਲੀ, 28 ਸਤੰਬਰ
ਦਿੱਲੀ ਦੀ ਅਦਾਲਤ ਨੇ ਪੰਜਾਬੀ ਗਾਇਕ ਯੋ-ਯੋ ਹਨੀ ਸਿੰਘ ਖ਼ਿਲਾਫ਼ ਉਸ ਦੀ ਪਤਨੀ ਵੱਲੋਂ ਦਾਇਰ ਕੀਤੇ ਘਰੇਲੂ ਹਿੰਸਾ ਦੇ ਕੇਸ ਵਿੱਚ ਬੰਦ ਕਮਰਾ ਸੁਣਵਾਈ ਕਰਨ ਦੇ ਆਦੇਸ਼ ਦਿੱਤੇ ਹਨ।ਮੈਟਰੋਪੋਲੀਟਨ ਮੈਜਿਸਟ੍ਰੇਟ ਤਾਨੀਆ ਸਿੰਘ ਨੇ ਗਾਇਕ ਅਤੇ ਉਨ੍ਹਾਂ ਦੀ ਪਤਨੀ ਸ਼ਾਲਿਨੀ ਤਲਵਾੜ ਤੋਂ ਸਹਿਮਤੀ ਲੈਣ ਬਾਅਦ ਇਹ ਆਦੇਸ਼ ਪਾਸ ਕੀਤਾ। ਜੱਜ ਨੇ ਕਿਹਾ, “ਜੇ ਸਮਝੌਤੇ ਦੀ ਥੋੜ੍ਹੀ ਜਿਹੀ ਵੀ ਗੁੰਜਾਇਸ਼ ਹੈ ਤਾਂ ਇਸ ਪਾਸੇ ਵੱਲ ਵਧਿਆ ਜਾਵੇ।’