ਲੰਡਨ, 7 ਜੁਲਾਈ
ਇਟਲੀ ਅੱਜ ਵੱਡੇ ਤੜਕੇ ਸਪੇਨ ਨੂੰ ਪੈਨਲਟੀ ਸ਼ੂਟ ਆਊਟ ਵਿਚ 4-2 ਨਾਲ ਹਰਾ ਕੇ ਯੂਰੋ-2020 ਦੇ ਫਾਈਨਲ ਵਿਚ ਪਹੁੰਚ ਗਿਆ ਹੈ। ਇਥੇ ਵੈਂਬਲੇ ਸਟੇਡੀਅਮ ਵਿਚ ਖੇਡੇ ਪਹਿਲੇ ਸੈਮੀ ਫਾਈਨਲ ਮੁਕਾਬਲੇ ਦੌਰਾਨ ਦੋਵੇਂ ਟੀਮਾਂ ਨਿਰਧਾਰਿਤ ਤੇ ਵਾਧੂ ਸਮੇਂ ਦੌਰਾਨ 1-1 ਦੇ ਸਕੋਰ ਨਾਲ ਬਰਾਬਰ ਰਹੀਆਂ। ਮਗਰੋਂ ਪੈਨਲਟੀ ਸ਼ੂਟ ਆਊਟ ਵਿਚ ਇਟਲੀ ਨੇ ਸਪੇਨ ਖਿਲਾਫ਼ ਨਾਟਕੀ ਅੰਦਾਜ਼ ਵਿਚ 4-2 ਨਾਲ ਜਿੱਤ ਦਰਜ ਕਰਦਿਆਂ ਖਿਤਾਬੀ ਮੁਕਾਬਲੇ ਲਈ ਥਾਂ ਪੱਕੀ ਕਰ ਲਈ, ਜਿੱਥੇ ਉਸ ਦਾ ਮੁਕਾਬਲਾ ਇੰਗਲੈਂਡ ਜਾਂ ਫਿਰ ਡੈਨਮਾਰਕ ਨਾਲ ਹੋਵੇਗਾ।