ਗਲਾਸਗੋ:ਆਪਣੀ ਆਖਰੀ ਯੂਰੋ ਚੈਂਪੀਅਨਸ਼ਿਪ ਖੇਡ ਰਹੇ ਕਪਤਾਨ ਲੂਕਾ ਮੌਡਰਿਕ ਦੇ ਸ਼ਾਨਦਾਰ ਗੋਲ ਦੀ ਮਦਦ ਨਾਲ ਕਰੋਏਸ਼ੀਆ ਨੇ ਸਕਾਟਲੈਂਡ ਨੂੰ 3-1 ਨਾਲ ਮਾਤ ਦੇ ਕੇ ਆਖਰੀ 16 ਵਿੱਚ ਜਗ੍ਹਾ ਬਣਾ ਲਈ ਹੈ। 35 ਸਾਲਾ ਮੌਡਰਿਕ ਨੇ 62ਵੇਂ ਮਿੰਟ ਵਿੱਚ ਗੋਲ ਕੀਤਾ। ਇਸ ਜਿੱਤ ਨਾਲ ਕਰੋਏਸ਼ੀਆ ਗਰੁੱਪ-ਡੀ ਵਿੱਚ ਦੂਸਰੇ ਸਥਾਨ ’ਤੇ ਪਹੁੰਚ ਗਿਆ ਹੈ, ਜਿਸ ਦਾ ਅਗਲਾ ਮੁਕਾਬਲਾ ਸੋਮਵਾਰ ਨੂੰ ਗਰੁੱਪ-ਈ ਦੇ ਉਪ-ਜੇਤੂ ਨਾਲ ਹੋਵੇਗਾ। ਕਰੋਏਸ਼ੀਆ ਲਈ ਪਹਿਲਾ ਗੋਲ ਵਿੰਗਰ ਨਿਕੋਲਾ ਨੇ 17ਵੇਂ ਮਿੰਟ ਅਤੇ ਦੂਜਾ ਗੋਲ ਇਵਾਨ ਪੈਰੀਸਿਕ ਨੇ 77ਵੇਂ ਮਿੰਟ ਵਿੱਚ ਕੀਤਾ। ਸਕਾਟਲੈਂਡ ਲਈ ਇੱਕੋ-ਇੱਕ ਗੋਲ ਕੈਲਮ ਮੈਕਗਰੇਜਰ ਨੇ ਕੀਤਾ।