ਲੰਡਨ: ਪਿਛਲੇ 55 ਸਾਲਾਂ ਤੋਂ ਕਿਸੇ ਵੱਡੇ ਖ਼ਿਤਾਬ ਦਾ ਇੰਤਜ਼ਾਰ ਕਰ ਰਿਹਾ ਇੰਗਲੈਂਡ, ਡੈੱਨਮਾਰਕ ਨੂੰ ਹਰਾ ਕੇ ਯੂਰਪੀ ਫੁਟਬਾਲ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪੁੱਜ ਗਿਆ ਹੈ। ਫਾਈਨਲ ਵਿੱਚ ਇੰਗਲੈਂਡ ਦੀ ਟੀਮ ਦਾ ਮੁਕਾਬਲਾ ਇਟਲੀ ਨਾਲ ਹੋਵੇਗਾ। ਇੱਕ ਗੋਲ ਨਾਲ ਪਛੜਨ ਮਗਰੋਂ ਵਾਪਸੀ ਕਰਦਿਆਂ ਇੰਗਲੈਂਡ ਨੇ 2-1 ਨਾਲ ਜਿੱਤ ਹਾਸਲ ਕੀਤੀ। ਇਸ ਜਿੱਤ ਦਾ ਸਿਹਰਾ ਟੀਮ ਦੇ ਕਪਤਾਨ ਹੈਰੀ ਕੇਨ ਨੂੰ ਜਾਂਦਾ ਹੈ, ਜਿਸ ਨੇ 104ਵੇਂ ਮਿੰਟ ਵਿੱਚ ਪੈਨਲਟੀ ਬਚਾਉਣ ਮਗਰੋਂ ਰੀਬਾਊਂਡ ਸ਼ਾਟ ’ਤੇ ਜੇਤੂ ਗੋਲ ਦਾਗਿਆ। ਹੁਣ ਐਤਵਾਰ ਨੂੰ ਇੰਗਲੈਂਡ ਦਾ ਸਾਹਮਣਾ ਇਟਲੀ ਨਾਲ ਹੋਵੇਗਾ। ਵਿਸ਼ਵ ਕੱਪ 1966 ਤੋਂ ਬਾਅਦ ਇੰਗਲੈਂਡ ਦਾ ਇਹ ਪਹਿਲਾ ਫਾਈਨਲ ਹੈ।