ਲਖਨਊ, 28 ਅਕਤੂਬਰ
ਯੂਪੀ ਵਿਧਾਨ ਸਭਾ ਸਕੱਤਰੇਤ ਨੇ ਅੱਜ ਸਮਾਜਵਾਦੀ ਪਾਰਟੀ ਦੇ ਆਗੂ ਆਜ਼ਮ ਖ਼ਾਨ ਨੂੰ ਵਿਧਾਇਕ ਵਜੋਂ ਅਯੋਗ ਐਲਾਨ ਦਿੱਤਾ ਹੈ ਤੇ ਉਨ੍ਹਾਂ ਦੀ ਵਿਧਾਇਕੀ ਰੱਦ ਹੋ ਗਈ ਹੈ। ਜ਼ਿਕਰਯੋਗ ਹੈ ਕਿ ਆਜ਼ਮ ਨੂੰ ਨਫ਼ਰਤੀ ਭਾਸ਼ਣ ਦੇ ਕੇਸ ਵਿਚ ਵੀਰਵਾਰ ਅਦਾਲਤ ਨੇ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਵਿਧਾਨ ਸਭਾ ਦੇ ਪ੍ਰਿੰਸੀਪਲ ਸਕੱਤਰ ਪ੍ਰਦੀਪ ਦੂਬੇ ਨੇ ਦੱਸਿਆ ਕਿ ਸਕੱਤਰੇਤ ਨੇ ਸੀਟ ਖਾਲੀ ਐਲਾਨ ਦਿੱਤੀ ਹੈ।