ਸ਼ਾਹਜਹਾਂਪੁਰ (ਯੂਪੀ), 9 ਸਤੰਬਰ
ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਦੇ ਨਿੱਜੀ ਹਸਪਤਾਲ ਦੇ ਸੰਚਾਲਕ ਨੇ ਜਣੇਪੇ ਦੀ ਫੀਸ ਦਾ ਭੁਗਤਾਨ ਕਰਨ ਤੋਂ ਅਸਮਰੱਥ ਹੋਣ ’ਤੇ ਔਰਤ ਦੀ ਨਵਜੰਮੀ ਬੱਚੀ ਦੂਜੇ ਧਰਮ ਦੇ ਵਿਅਕਤੀ ਨੂੰ ਵੇਚ ਕੇ ਫੀਸ ਵਸੂਲ ਲਈ। ਪੁਲੀਸ ਸੂਤਰਾਂ ਨੇ ਦੱਸਿਆ ਕਿ ਬਾਅਦ ‘ਚ ਮਾਮਲਾ ਗਰਮਾ ਜਾਣ ਤੋਂ ਬਾਅਦ ਬੱਚੀ ਨੂੰ ਉਸ ਦੇ ਮਾਪਿਆਂ ਕੋਲ ਵਾਪਸ ਕਰ ਦਿੱਤਾ ਗਿਆ, ਜਦਕਿ ਇਸ ਮਾਮਲੇ ‘ਚ ਰਿਪੋਰਟ ਦਰਜ ਕਰ ਕੇ ਹਸਪਤਾਲ ਨੂੰ ਸੀਲ ਕਰ ਦਿੱਤਾ ਗਿਆ ਹੈ।