ਓਟਵਾ, 12 ਜੁਲਾਈ : ਵਾਇਆ ਰੇਲ, ਯੂਨੀਫੌਰ ਕਾਊਂਸਲ 4000 ਤੇ ਲੋਕਲ 100 ਵੱਲੋਂ ਡੈੱਡਲਾਈਨ ਮੁੱਕਣ ਤੋਂ ਠੀਕ ਪਹਿਲਾਂ ਡੀਲ ਸਿਰੇ ਚੜ੍ਹਨ ਦਾ ਐਲਾਨ ਕੀਤਾ ਗਿਆ। ਜੇ ਇਹ ਡੀਲ ਸਿਰੇ ਨਾ ਚੜ੍ਹਦੀ ਤਾਂ 2,400 ਵਰਕਰਜ਼ ਹੜਤਾਲ ਉੱਤੇ ਜਾ ਸਕਦੇ ਸਨ।
ਵਾਇਆ ਰੇਲ ਵੱਲੋਂ ਦੇਰ ਰਾਤ ਜਾਰੀ ਕੀਤੇ ਬਿਆਨ ਅਨੁਸਾਰ ਸਿਰੇ ਚੜ੍ਹੀ ਡੀਲ ਪਹਿਲੀ ਜਨਵਰੀ 2022 ਤੋਂ ਲਾਗੂ ਹੋਵੇਗੀ ਤੇ 31 ਦਸੰਬਰ, 2024 ਤੱਕ ਪ੍ਰਭਾਵੀ ਰਹੇਗੀ। ਇਸ ਡੀਲ ਦੀ ਪੁਸ਼ਟੀ ਅਜੇ ਯੂਨੀਅਨ ਵੱਲੋਂ ਕੀਤੀ ਜਾਣੀ ਬਾਕੀ ਹੈ।ਸੀਈਓ ਮਾਰਟਿਨ ਆਰ ਲੈਂਡਰੀ ਅਨੁਸਾਰ ਵਾਇਆ ਰੇਲ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਡੀਲ ਸਬੰਧੀ ਗੱਲਬਾਤ ਸ਼ੁਰੂ ਹੋਈ ਤੇ ਇਸ ਪ੍ਰਕਿਰਿਆ ਦੌਰਾਨ ਦੋਵਾਂ ਧਿਰਾਂ ਵੱਲੋਂ ਕੀਤੀ ਗਈ ਮਿਹਨਤ ਉੱਤੇ ਉਨ੍ਹਾਂ ਖੁਸ਼ੀ ਪ੍ਰਗਟਾਈ।
ਉਨ੍ਹਾਂ ਆਖਿਆ ਕਿ ਇਸ ਡੀਲ ਦੀ ਪੁਸ਼ਟੀ ਹੋਣ ਤੱਕ ਅਸੀਂ ਇੱਕ ਵਾਰੀ ਫਿਰ ਆਪਣੇ ਕੰਮ ਵਿੱਚ ਜੁਟ ਸਕਾਂਗੇ।ਅਜੇ ਤੱਕ ਨਵੇਂ ਸਮਝੌਤੇ ਸਬੰਧੀ ਵੇਰਵੇ ਜਾਰੀ ਨਹੀਂ ਕੀਤੇ ਗਏ ਹਨ।