ਲੰਡਨ:ਬ੍ਰਿਟੇਨ ’ਚ ਪੈਟਰੋਲ ਸਟੇਸ਼ਨਾਂ ’ਤੇ ਈਂਧਣ ਸਪਲਾਈ ਦੀ ਘਾਟ ਪੂਰੀ ਕਰਨ ਲਈ ਫ਼ੌਜ ਨੇ ਕਮਰ ਕੱਸ ਲਈ ਹੈ। ਫ਼ੌਜ ਦੇ ਕਰੀਬ 200 ਡਰਾਈਵਰ ਆਰਜ਼ੀ ਸਹਾਇਤਾ ਲਈ ਤਾਇਨਾਤ ਕੀਤੇ ਜਾ ਰਹੇ ਹਨ ਜੋ ਪੈਟਰੋਲ ਸਟੇਸ਼ਨਾਂ ’ਤੇ ਈਂਧਣ ਪਹੁੰਚਾਉਣਗੇ। ਇਨ੍ਹਾਂ ’ਚੋਂ 65 ਡਰਾਈਵਰਾਂ ਨੇ ਅੱਜ ਤੋਂ ਹੀ ਮੋਰਚਾ ਸੰਭਾਲ ਲਿਆ ਹੈ ਅਤੇ ਲੋੜ ਪੈਣ ’ਤੇ ਇਹ ਗਿਣਤੀ ਵਧਾਈ ਜਾਵੇਗੀ। ਟਰੱਕ ਡਰਾਈਵਰਾਂ, ਖਾਸ ਕਰਕੇ ਭਾਰੀ ਵਾਹਨ ਚਲਾਉਣ ਵਾਲੇ ਡਰਾਈਵਰਾਂ ਦੀ ਘਾਟ ਕਾਰਨ ਈਂਧਣ ਦੀ ਸਪਲਾਈ ’ਚ ਅੜਿੱਕਾ ਪੈ ਰਿਹਾ ਹੈ। ਫ਼ੌਜੀਆਂ ਨੂੰ ਟੈਂਕਰ ਚਲਾਉਣ ਦੀ ਵਿਸ਼ੇਸ਼ ਤੌਰ ’ਤੇ ਸਿਖਲਾਈ ਵੀ ਦਿੱਤੀ ਗਈ ਹੈ।