ਨਵੀਂ ਦਿੱਲੀ, 5 ਮਾਰਚ

ਯੂਕਰੇਨ ਦੇ ਗੁਆਂਢੀ ਦੇਸ਼ਾਂ ਤੋਂ 629 ਭਾਰਤੀਆਂ ਨੂੰ ਲੈ ਕੇ ਭਾਰਤੀ ਹਵਾਈ ਸੈਨਾ ਦੇ ਤਿੰਨ ਜਹਾਜ਼ ਅੱਜ ਸਵੇਰੇ ਇੱਥੇ ਹਿੰਡਨ ਹਵਾਈ ਅੱਡੇ ‘ਤੇ ਉਤਰੇ। ਭਾਰਤ ਯੁੱਧ ਪ੍ਰਭਾਵਿਤ ਯੂਕਰੇਨ ਦੇ ਗੁਆਂਢੀ ਦੇਸ਼ਾਂ ਰੋਮਾਨੀਆ, ਹੰਗਰੀ, ਸਲੋਵਾਕੀਆ ਅਤੇ ਪੋਲੈਂਡ ਤੋਂ ਆਪਣੇ ਨਾਗਰਿਕਾਂ ਨੂੰ ਬਾਹਰ ਕੱਢ ਰਿਹਾ ਹੈ ਕਿਉਂਕਿ ਰੂਸੀ ਫੌਜੀ ਹਮਲੇ ਕਾਰਨ ਯੂਕਰੇਨ ਦਾ ਹਵਾਈ ਖੇਤਰ 24 ਫਰਵਰੀ ਤੋਂ ਬੰਦ ਹੈ। ਹੁਣ ਤੱਕ ਭਾਰਤੀ ਹਵਾਈ ਫ਼ੌਜ ਨੇ ਅਪਰੇਸ਼ਨ ਗੰਗਾ ਦੇ ਹਿੱਸੇ ਵਜੋਂ, ਇਨ੍ਹਾਂ ਦੇਸ਼ਾਂ ਨੂੰ 26 ਟਨ ਰਾਹਤ ਸਮੱਗਰੀ ਭੇਜ ਕੇ 2,056 ਯਾਤਰੀਆਂ ਨੂੰ ਵਾਪਸ ਲਿਆਉਣ ਲਈ 10 ਉਡਾਣਾਂ ਭਰੀਆਂ ਹਨ।