ਮਾਸਕੋ, 24 ਫਰਵਰੀ
ਰੂਸ ਦੀ ਜਾਂਚ ਕਮੇਟੀ ਨੇ ਵੀਰਵਾਰ ਨੂੰ ਦਾਅਵਾ ਕੀਤਾ ਹੈ ਯੂਕਰੇਨ ਵੱਲੋਂ ਰੂਸ ਦੇ ਦੱਖਣੀ ਬੈਲਗੋਰੋਡ ਇਲਾਕੇ ਦੇ ਰਿਹਾਇਸ਼ੀ ਖੇਤਰਾਂ ਵਿੱਚ ਦਾਗੇ ਗਏ ਬੰਬਾਂ ਕਾਰਨ ਤਿੰਨ ਜਣੇ ਜ਼ਖਮੀ ਹੋਏ ਹਨ। ਰੂਸ ਦਾ ਬੈਲਗੋਰੋਡ ਇਲਾਕਾ ਯੂਕਰੇਨ ਦੀ ਸਰਹੱਦ ਨਾਲ ਲੱਗਦਾ ਹੈ। ਜਾਂਚ ਕਮੇਟੀ ਵੱਲੋਂ ਜਦੋਂ ਇਹ ਖਬਰ ਨਸ਼ਰ ਕੀਤੀ ਜਾ ਰਹੀ ਤਾਂ ਵੀ ਲੜੀਵਾਰ ਬੰਬ ਧਮਾਕਿਆਂ ਦੀ ਆਵਾਜ਼ ਆ ਰਹੀ ਸੀ।