ਚੰਡੀਗੜ੍ਹ, 1 ਮਾਰਚ

ਰੂਸ ਵੱਲੋਂ ਹਮਲੇ ਤੇਜ਼ ਕਰਨ ਤੋਂ ਬਾਅਦ ਭਾਰਤੀ ਦੂਤਘਰ ਨੇ ਵਿਦਿਆਰਥੀਆਂ ਸਮੇਤ ਸਾਰੇ ਭਾਰਤੀ ਨਾਗਰਿਕਾਂ ਨੂੰ ਅੱਜ ਤੁਰੰਤ ਕੀਵ ਛੱਡਣ ਦੀ ਸਲਾਹ ਦਿੱਤੀ ਹੈ। ਕੀਵ ਵਿੱਚ ਭਾਰਤੀ ਦੂਤਘਰ ਦੇ ਅਧਿਕਾਰਤ ਹੈਂਡਲ ‘ਤੇ ਟਵੀਟ ਵਿੱਚ ਭਾਰਤੀਆਂ ਨੂੰ ਰੇਲਾਂ ਜਾਂ ਜਿਹੜਾ ਵੀ ਸਾਧਨ ਮਿਲਦਾ ਹੈ, ਰਾਹੀਂ ਸ਼ਹਿਰ ਛੱਡਣ ਦੀ ਸਲਾਹ ਦਿੱਤੀ ਗਈ ਹੈ।