ਕੀਵ, 14 ਜੁਲਾਈ
ਯੂਕਰੇਨ ਦੇ ਵਿਨਿਤਸਿਆ ਸ਼ਹਿਰ ਵਿੱਚ ਵੀਰਵਾਰ ਨੂੰ ਰੂਸ ਵੱਲੋਂ ਕੀਤੇ ਗਏ ਮਿਜ਼ਾਈਲ ਹਮਲੇ ਵਿੱਚ 17 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਲਗਭਗ 90 ਲੋਕ ਜ਼ਖ਼ਮੀ ਹੋ ਗਏ ਹਨ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਇਸ ਗੈਰ-ਸੈਨਿਕ ਆਬਾਦੀ ਵਾਲੇ ਇਲਾਕੇ ਵਿੱਚ ਰੂਸ ਵੱਲੋਂ ਕੀਤੇ ਗਏ ਹਮਲੇ ਨੂੰ ‘ਅਤਿਵਾਦੀ ਕਾਰਵਾਈ’ ਦੱਸਿਆ ਹੈ। ਪੁਲੀਸ ਅਨੁਸਾਰ ਵਿਨਿਤਸਿਆ ਸ਼ਹਿਰ ਰਾਜਧਾਨੀ ਕੀਵ ਤੋਂ 268 ਕਿਲੋਮੀਟਰ ਦੂਰ ਹੈ ਅਤੇ ਰੂਸ ਦੀਆਂ ਤਿੰਨ ਮਿਜ਼ਾਈਲਾਂ ਨੇ ਰਿਹਾਇਸ਼ੀ ਇਲਾਕੇ ਨੂੰ ਨਿਸ਼ਾਨਾ ਬਣਾਇਆ।