ਕੀਵ, 8 ਮਾਰਚ

ਰਾਸ਼ਟਰ ਨੂੰ ਆਪਣੇ ਤਾਜ਼ਾ ਸੰਬੋਧਨ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਉਹ ਕੀਵ ਵਿੱਚ ਹਨ ਅਤੇ ਲੁਕੇ ਨਹੀਂ ਹਨ। ਸੋਮਵਾਰ ਦੇਰ ਰਾਤ ਆਪਣੇ ਫੇਸਬੁੱਕ ਪੇਜ ‘ਤੇ ਪੋਸਟ ਕੀਤੀ ਗਈ ਵੀਡੀਓ ਵਿੱਚ ਜ਼ੇਲੈਂਸਕੀ ਰਾਜਧਾਨੀ ਦੇ ਦਿਲ ਵਿੱਚ ਸਥਿਤ ਆਪਣੇ ਦਫਤਰ ਤੋਂ ਸ਼ਹਿਰ ਨੂੰ ਦਿਖਾ ਰਹੇ ਹਨ। ਉਨ੍ਹਾਂ ਕਿਹਾ,‘ਮੈਂ ਕੀਵ ਵਿੱਚ ਹਾਂ। ਬੈਂਕੋਵਾ ਸਟਰੀਟ ‘ਤੇ ਹਾਂ। ਮੈਂ ਲੁਕਿਆ ਨਹੀਂ ਹਾਂ ਅਤੇ ਮੈਂ ਕਿਸੇ ਤੋਂ ਡਰਦਾ ਨਹੀਂ ਹਾਂ।’