ਸੰਯੁਕਤ ਰਾਸ਼ਟਰ, 2 ਅਕਤੂਬਰ
ਸੰਯੁਕਤ ਰਾਸ਼ਟਰ ਮਹਾਸਭਾ ਦੇ 76ਵੇਂ ਸੈਸ਼ਨ ਦੇ ਪ੍ਰਧਾਨ ਅਬਦੁੱਲਾ ਸ਼ਾਹਿਦ ਨੇ ਕਿਹਾ ਹੈ ਕਿ ਉਨ੍ਹਾਂ ਨੇ ਭਾਰਤ ਵਿੱਚ ਬਣੇ ਕੋਵਿਸ਼ੀਲਡ ਟੀਕੇ ਦੀਆਂ ਦੋਵੇਂ ਖੁਰਾਕਾਂ ਲਈਆਂ ਹਨ। ਇੱਥੇ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਵਿੱਚ ਜਨਾਬ ਸ਼ਾਹਿਦ ਨੇ ਕਿਹਾ, ‘ਟੀਕਿਆਂ ਬਾਰੇ ਇਹ ਇੱਕ ਬਹੁਤ ਹੀ ਤਕਨੀਕੀ ਪ੍ਰਸ਼ਨ ਹੈ ਜੋ ਤੁਸੀਂ ਮੈਨੂੰ ਪੁੱਛਿਆ ਹੈ। ਮੈਨੂੰ ਭਾਰਤ ਵਿੱਚ ਤਿਆਰ ਕੋਵਿਸ਼ੀਲਡ ਟੀਕੇ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹਨ। ਮੈਨੂੰ ਨਹੀਂ ਪਤਾ ਕਿ ਕਿੰਨੇ ਦੇਸ਼ ਕਹਿਣਗੇ ਕਿ ਕੋਵਿਡਸ਼ੀਲਡ ਸਵੀਕਾਰਯੋਗ ਹੈ ਜਾਂ ਨਹੀਂ ਪਰ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਨੂੰ ਕੋਵਿਡਸ਼ੀਲਡ ਮਿਲ ਗਈ ਹੈ।’