ਨਵੀਂ ਦਿੱਲੀ:ਭਾਰਤੀ ਮੁੱਕੇਬਾਜ਼ ਅਰੁੰਧਤੀ ਚੌਧਰੀ (69 ਕਿਲੋ) ਨੇ ਪੋਲੈਂਡ ਦੇ ਕਿਲਸੇ ਵਿੱਚ ਚੱਲ ਰਹੀ ਯੁਵਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਇਸ ਤੋਂ ਇਲਾਵਾ ਆਕਾਸ਼ ਗੋਰਖਾ (60 ਕਿਲੋ), ਸੁਮਿਤ (69 ਕਿਲੋ) ਅਤੇ ਗੀਤਿਕਾ (48 ਕਿਲੋ) ਨੇ ਆਪੋ-ਆਪਣੇ ਮੁਕਾਬਲਿਆਂ ਵਿੱਚ ਜਿੱਤ ਹਾਸਲ ਕੀਤੀ। ਅਰੁੰਧਤੀ ਨੇ ਕੋਲੰਬੀਆ ਦੀ ਡੀ.ਕੇ. ਜੈਰੇਜ਼ ਨੂੰ 5-0 ਨਾਲ ਹਰਾ ਕੇ ਆਖਰੀ ਅੱਠ ਵਿੱਚ ਜਗ੍ਹਾ ਬਣਾਈ।