ਇਸਲਾਮਾਬਾਦ, 19 ਅਗਸਤ
ਪਾਕਿਸਤਾਨ ਨੇ ਭਾਰਤੀ ਜੇਲ੍ਹ ’ਚ ਬੰਦ ਵੱਖਵਾਦੀ ਨੇਤਾ ਯਾਸੀਨ ਮਲਿਕ ਦੀ ਪਤਨੀ ਮਸ਼ਾਲ ਮਲਿਕ ਹੁਸੈਨ ਨੂੰ ਦੇਸ਼ ਦੇ ਨਵ-ਨਿਯੁਕਤ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਾਰਉਲ ਹੱਕ ਕੱਕੜ ਦੀ ਵਿਸ਼ੇਸ਼ ਸਲਾਹਕਾਰ ਨਿਯੁਕਤ ਕੀਤਾ ਹੈ।

ਰਾਸ਼ਟਰਪਤੀ ਆਰਿਫ ਅਲਵੀ ਵੱਲੋਂ ਰਾਸ਼ਟਰਪਤੀ ਭਵਨ ਐਵਾਨ-ਏ-ਸਦਰ ਵਿੱਚ 19 ਮੈਂਬਰੀ ਸੰਸਦੀ ਕਾਰਜਕਾਰੀ ਮੰਤਰੀ ਮੰਡਲ ਨੂੰ ਸਹੁੰ ਚੁਕਾਉਣ ਮਗਰੋਂ ਵੀਰਵਾਰ ਦੇਰ ਰਾਤ ਜਾਰੀ ਕੀਤੀ ਗਈ ਪ੍ਰਧਾਨ ਮੰਤਰੀ ਦੇ ਪੰਜ ਵਿਸ਼ੇਸ਼ ਸਲਾਹਕਾਰਾਂ (ਐੱਸਏਪੀਐੱਮ) ਦੀ ਸੂਚੀ ਵਿੱਚ ਮਸ਼ਾਲ ਦਾ ਨਾਮ ਵੀ ਸ਼ਾਮਲ ਹੈ।

ਮਸ਼ਾਲ ਮਲਿਕ ਪਾਕਿਸਤਾਨੀ ਨਾਗਰਿਕ ਹੈ ਜਿਸ ਨੇ ਯਾਸੀਨ ਮਲਿਕ ਨਾਲ ਨਿਕਾਹ ਕਰਵਾਇਆ ਹੈ। ਉਨ੍ਹਾਂ ਨੂੰ ਕਾਰਜਕਾਰੀ ਪ੍ਰਧਾਨ ਮੰਤਰੀ ਕੱਕੜ ਦੀ ਮਨੁੱਖੀ ਅਧਿਕਾਰਾਂ ਅਤੇ ਮਹਿਲਾ ਸ਼ਕਤੀਕਨ ਬਾਰੇ ਵਿਸ਼ੇਸ਼ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ।