ਚੰਡੀਗੜ੍ਹ, 3 ਜਨਵਰੀ
ਇੱਥੇ ਚੱਲ ਰਹੇ ਆਈਟੀਐਫ ਜੂਨੀਅਰ ਸਰਕਟ ਵਿਸ਼ਵ ਦਰਜਾਬੰਦੀ ਟੂਰਨਾਂਮੈਂਟ(ਗਰੇਡ 3) ਵਿੱਚ ਅੱਜ ਮਹਿਲਾ ਡਬਲਜ਼ ਵਰਗ ਵਿੱਚ ਭਾਰਤ ਦੀ ਅਕਾਂਕਸ਼ਾ ਭਾਨ ਅਤੇ ਵਿਦੇਹੀ ਚੌਧਰੀ ਦੀ ਜੋੜੀ ਨੂੰ ਨੈਦਰਲੈਂਡ ਦੀ ਜੂਲੀ ਬੇਲਗਰਾਵੇਰ ਅਤੇ ਈਸਾਬੇਲੇ ਹਾਵੇਰਲਾਗ ਦੀ ਜੋੜੀ ਨੇ 6 – 1, 6 – 2 ਨਾਲ ਹਰਾ ਦਿੱਤਾ। ਇੱਥੇ ਸੈਕਟਰ 10 ਵਿੱਚ ਚੰਡੀਗੜ੍ਹ ਲਾਅਨ ਟੈਨਿਸ ਐਸੋਸੀਏਸ਼ਨ ਸਟੇਡੀਅਮ ਵਿੱਚ ਅੱਜ ਹੋਰ ਹੋਏ ਮੈਚਾਂ ਵਿੱਚ ਕਾਵਯ ਸਾਹਨੀ ਅਤੇ ਪ੍ਰਿੰਕਲ ਸਿੰਘ ਦੀ ਲੋਕਲ ਜੋੜੀ ਨੂੰ ਜਾਪਾਨ ਦੀ ਯੁਨਾ ਚਾਸ਼ੀ ਅਤੇ ਅਮਰੀਕਾ ਦੀ ਆਇਸ਼ਾ ਪਟੇਲ ਦੀ ਜੋੜੀ ਨੇ 6 -1 , 6 – 2 ਨਾਲ ਮਾਤ ਦਿੱਤੀ।
ਡਬਲਜ਼ ਦੇ ਵਿੱਚ ਸਿਖ਼ਰਲਾ ਦਰਜਾ ਜੋੜੀ ਵੈਨੇਜ਼ੁਏਲਾ ਦੀ ਬਰੈਂਡਨ ਪੇਰੇਜ਼ ਅਤੇ ਯੁਕਰੇਨ ਦੀ ਐਰਿਕ ਵਾਂਸ਼ੇਲਬੋਇਮ ਦੀ ਜੋੜੀ ਨੇ ਭਾਰਤ ਦੀਆਂ ਦੇਵ ਜਾਵੀਆ ਅਤੇ ਕਰਨ ਕਰੀਵਾਤਸਵਾ ਨੂੰ ਹਰਾਇਆ। ਕੋਰੀਆ ਦੀ ਜੋੜੀ ਡੌਂਗ ਜੂ ਕਿਮ ਅਤੇ ਮਿਨਜੌਂਗ ਪਾਰਕ ਨੇ ਰਿਤਵਿਕ ਚੌਧਰੀ ਬੋਲੀਪਾਲੀ ਅਤੇ ਅਭਿਮੰਨਿਊ ਵੇਨਾਮ ਰੈਡੀ ਨੂੰ 7- 5, 7 – 6 ਨਾਲ ਮਾਤ ਦਿੱਤੀ।
ਲੜਕਿਆਂ ਦੇ ਸਿੰਗਲਜ਼ ਵਰਗ ਦੇ ਪਹਿਲੇ ਗੇੜ ਵਿੱਚ ਸਿਖਰਲਾ ਮੋਰੋਕੋ ਦੇ ਸਿਖਰਲਾ ਦਰਜਾ ਖਿਡਾਰੀ ਨੇ ਭਾਰਤ ਦੇ ਉਦੈਵੀਰ ਸਿੰਘ ਨੂੰ ਆਸਾਨੀ ਨਾਲ  ਹਰਾ ਦਿੱਤਾ। ਦੂਜਾ ਦਰਜਾ ਸਚਿਤ ਸ਼ਰਮਾ ਨੇ ਮੋਰਾਕੋ ਦੇ ਸੌਫਿਆਮੇ ਨੂੰ ਸਿੱਧੇ ਸੈੱਟਾਂ ਵਿੱਚ 6 -1, 6- 2 ਨਾਲ ਹਰਾ ਦਿੱਤਾ।
ਬਾਕੀ ਦੇ ਨਤੀਜਿਆਂ ਵਿੱਚ ਲੜਕੇ ਅੰਡਰ – 18 ’ਚ ਯਾਸਿਰ ਕਿਲਾਨੀ ਨੇ ਉਦੈਵੀਰ ਸਿੰਘ ਨੂੰ, ਮਾਨਸ਼ਾਹ ਨੇ ਸਿਧਾਰਥ ਲਾਕਰਾਨ ਨੂੰ , ਝਾਓ ਝਾਓ ਨੇ ਉਦਿਤ ਕੰਬੋਜ ਨੂੰ, ਯੁਨਸ ਲਾਰੌਸਲ ਨੇ ਸੁਰੇਂਦਰ ਸਾਲੇਕਰ ਨੂੰ, ਪਰੇਜ਼  ਬਰਾਂਡਨ ਨੇ ਰਿਤਵਿਕ ਚੌਧਰੀ ਬੋਲੀਪਾਲੀ ਨੂੰ, ਮਾਧਵਿਨ ਕਾਮਤ ਨੇ ਜ਼ਿਨਮਊ ਝੂ ਨੂੰ ਹਰਾਇਆ।
ਲੜਕੀਆਂ ਦੇ ਵਰਗ ਵਿੱਚ ਲਿਕਿਤਾ ਵਿਸ਼ਵਾਸ ਨੇ ਕਵਿਤਾ ਸਾਹਨੀ ਨੂੰ, ਵੈਭਵੀ ਚੌਧਰੀ ਨੇ ਜਾਡੇ ਬੌਰਨੇ ਨੂੰ, ਦੋਰੋਤੀਆ ਜੋਕੋਵਿਚ ਨੇ ਕਰਤਿਕਾ ਛਾਵੜਾ ਨੂੰ ਅਤੇ ਏਮਾ ਰਾਦੂਕਾਨੂੰ ਨੇ ਪ੍ਰਿੰਕਲ ਸਿੰਘ ਨੂੰ ਹਰਾਇਆ। ਅਕਾਂਕਸ਼ਾ ਭਾਨ ਨੇ ਸਿੰਗਲਜ਼ ਵਰਗ ਵਿੱਚ ਹੋਈ ਕੀ ਜੇਨੀ ਵਾਂਗ ਨੂੰ ਹਰਾਇਆ।