ਇੰਦੌਰ, 9 ਸਤੰਬਰ
ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ਦੇ ਕਿਸਾਨ ਨੇ ਸਥਾਨਕ ਮੰਡੀ ਵਿੱਚ ਆਪਣੀ ਉਪਜ ਦਾ ਘੱਟ ਮੁੱਲ ਮਿਲਣ ਤੋਂ ਬਾਅਦ ਲਸਣ ਨੂੰ ਨਾਲੇ ਵਿੱਚ ਸੁੱਟ ਦਿੱਤਾ। ਇੰਦੌਰ ਤੋਂ 15 ਕਿਲੋਮੀਟਰ ਦੂਰ ਮਾਤਾ ਬਰੌੜੀ ਪਿੰਡ ਦੇ ਕਿਸਾਨ ਵਿਕਾਸ ਸਿਸੋਦੀਆ ਨੇ ਕਿਹਾ, ‘ਮੈਨੂੰ ਇੰਦੌਰ ਦੀ ਮੰਡੀ ਵਿੱਚ 1 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਲਸਣ ਵਿਕ ਰਿਹਾ ਸੀ। ਇਸ ਨਾਲ ਲਸਣ ਦੀ ਪੈਦਾਵਾਰ ਤੋਂ ਲੈ ਕੇ ਉਸ ਨੂੰ ਮੰਡੀ ਤੱਕ ਲਿਆਉਣ ਦਾ ਖਰਚਾ ਪੂਰਾ ਨਹੀਂ ਹੁੰਦਾ। ਇਸ ਲਈ ਮੈਂ ਆਪਣੀ ਲਸਣ ਦੀ ਫ਼ਸਲ ਨੂੰ ਪਿੰਡ ਦੇ ਨਾਲੇ ਵਿੱਚ ਸੁੱਟ ਦਿੱਤਾ। ਉਸ ਨੇ ਕਿਹਾ ਕਿ ਚਾਰ ਬਿਘੇ ’ਚ ਲਸਣ ਦੀ ਖੇਤੀ ਕਾਰਨ ਉਸ ਨੂੰ ਤਿੰਨ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।