ਇੰਦੌਰ (ਮੱਧ ਪ੍ਰਦੇਸ਼), 18 ਨਵੰਬਰ
ਇੰਦੌਰ ਦੇ ਖ਼ਾਲਸਾ ਸਟੇਡੀਅਮ ਵਿੱਚ 28 ਨਵੰਬਰ ਨੂੰ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਹੋਣ ਵਾਲੀ ‘ਭਾਰਤ ਜੋੜੋ ਯਾਤਰਾ’ ਦੌਰਾਨ ਇੰਦੌਰ ਦੇ ਖਾਲਸਾ ਸਟੇਡੀਅਮ ਵਿੱਚ ਸੰਭਾਵਿਤ ਰਾਤ ਦੇ ਅਰਾਮ ਬੰਦ ਦੌਰਾਨ ਸ਼ਹਿਰ ਵਿੱਚ ਬੰਬ ਧਮਕੇ ਕਰਨ ਦੀ ਧਮਕੀ ਦਿੱਤੀ ਗਈ ਹੈ। ਕਿਸੇ ਅਣਪਛਾਤੇ ਵੱਲੋਂ ਪੱਤਰ ਰਾਹੀਂ ਦਿੱਤੀ ਇਸ ਧਮਕੀ ’ਤੇ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਮੁਤਾਬਕ ਜੂਨੀ ਇੰਦੌਰ ਇਲਾਕੇ ‘ਚ ਮਿਠਾਈ ਦੀ ਦੁਕਾਨ ਦੇ ਪਤੇ ‘ਤੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਭੇਜੇ ਗਏ ਇਸ ਪੱਤਰ ‘ਚ ਧਮਕੀ ਦਿੱਤੀ ਗਈ ਹੈ ਕਿ ਜੇਕਰ ਗਾਂਧੀ ਦੀ ਅਗਵਾਈ ਵਾਲੀ ਯਾਤਰਾ ਖਾਲਸਾ ਸਟੇਡੀਅਮ ‘ਚ ਰਾਤ ਲਈ ਰੁਕਦੀ ਹੈ ਤਾਂ ਸ਼ਹਿਰ ‘ਚ ਬੰਬ ਧਮਾਕੇ ਹੋ ਸਕਦੇ ਹਨ।