ਮੰਦਸੌਰ, 19 ਮਈ
ਮੱਧ ਪ੍ਰਦੇਸ਼ ਦੇ ਮੰਦਸੌਰ ਸ਼ਹਿਰ ਵਿੱਚ ਅੱਜ 43 ਧਮਾਕਾਖੇਜ਼ ਅਤੇ 51 ਡੈਟੋਨੇਟਰ ਬਰਾਮਦ ਕੀਤੇ ਹਨ ਅਤੇ ਇਸ ਸਬੰਧ ਵਿੱਚ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਧਮਾਕਾਖੇਜ਼ ਸਮੱਗਰੀ ਇੱਕ ਟਰੈਕਟਰ ’ਤੇ ਲਿਜਾਈ ਜਾ ਰਹੀ ਸੀ। ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਫੜੇ ਗਏ ਦੋਵੇਂ ਮੁਲਜ਼ਮਾਂ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਉਹ ਇਹ ਧਮਾਕਾਖੇਜ਼ ਸਮੱਗਰੀ ਖੂਹ ਪੁੱਟਣ ਵਾਸਤੇ ਵਰਤਣ ਲਈ ਲਿਜਾ ਰਹੇ ਸਨ। ਵਾਈ.ਡੀ. ਨਗਰ ਥਾਣੇ ਦੇ ਇੰਸਪੈਕਟਰ ਜਿਤੇਂਦਰ ਪਾਠਕ ਨੇ ਦੱਸਿਆ ਕਿ ਟਰੈਕਟਰ ’ਤੇ ਲਿਜਾਈ ਰਹੀ ਇੱਕ ਕੰਪਰੈਸਰ ਮਸ਼ੀਨ ਵੀ ਜ਼ਬਤ ਕੀਤੀ ਗਈ ਹੈ।