ਮੌੜ ਮੰਡੀ, 10 ਜੁਲਾਈ

ਮੌੜ ਕਲਾਂ ਤੋਂ ਬੀਤੀ ਰਾਤ ਅਗਵਾ ਕੀਤੇ ਨੌਜਵਾਨ ਮਨਿੰਦਰ ਸਿੰਘ ਮੰਜਾ ਪੁੱਤਰ ਸੁਖਚੰਦ ਸਿੰਘ ਨੂੰ ਕੁਝ ਅਣਪਛਾਤੇ ਲੋਕਾਂ ਨੇ ਕਤਲ ਕਰਕੇ ਲਾਸ਼ ਇਥੋਂ ਲੰਘਦੀ ਕੋਟਲਾ ਬਰਾਂਚ ਨਹਿਰ ਵਿਚ ਸੁੱਟ ਦਿੱਤੀ। ਮੌੜ ਪੁਲੀਸ ਨੇ ਲਾਸ਼ ਬਰਾਮਦ ਕਰ ਲਈ ਹੈ।