ਬਰੈਂਪਟਨ/ਸਟਾਰ ਨਿਊਜ਼, 15 ਅਪ੍ਰੈਲ ਐਤਵਾਰ ਨੂੰ ਮੌਸਮ ਦੇ ਬੇਹੱਦ ਖ਼ਰਾਬ ਹੋਣ ਦੀ ਅਗਾਊਂ ਸੂਚਨਾ ਆਉਣ ਦੇ ਕਾਰਨ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਇਸ ਦਿਨ ਹੋਣ ਵਾਲਾ ਮਾਸਿਕ ਸਮਾਗ਼ਮ ਕੈਂਸਲ ਕਰ ਦਿੱਤਾ ਗਿਆ ਸੀ। ਇਹ ਸਮਾਗ਼ਮ ਹੁਣ ਅਗਲੇ ਹਫ਼ਤੇ ਸ਼ਨੀਵਾਰ 21 ਅਪ੍ਰੈਲ ਨੂੰ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਪ੍ਰਬੰਧਕੀ ਮੁਸ਼ਕਲਾਂ ਦੇ ਕਾਰਨ ਇਸ ਦੇ ਸਮੇਂ ਅਤੇ ਸਥਾਨ ਦੀ ਵੀ ਤਬਦੀਲੀ ਕੀਤੀ ਗਈ ਹੈ। ਇਹ ਸਮਾਗ਼ਮ ਹੁਣ 470 ਕਰਾਈਸਲਰ ਰੋਡ ਵਿਖੇ ਜਗਮੀਤ ਸਿੰਘ ਦੇ ਦਫ਼ਤਰ ਵਿਚ ਬਾਅਦ ਦੁਪਹਿਰ 1.30 ਵਜੇ ਸ਼ੁਰੂ ਹੋਵੇਗਾ ਅਤੇ ਸ਼ਾਮ 4.30 ਵਜੇ ਤੱਕ ਚੱਲੇਗਾ। ਇਸ ਵਿਚ ਪੰਜਾਬ ਤੋਂ ਆ ਰਹੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਨਵੇਂ ਚੁਣੇ ਗਏ ਉੱਪ-ਪ੍ਰਧਾਨ ਸਹਿਜਪ੍ਰੀਤ ਮਾਂਗਟ ਨਾਲ ਰੂ-ਬਰੂ ਕੀਤਾ ਜਾਏਗਾ, ਹਰਭਜਨ ਸਿੰਘ ਬਰਾੜ ਦੀ ਭਾਰਤ ਅਤੇ ਪਾਕਿਸਤਾਨ ਦੇ ਆਮ ਲੋਕਾਂ ਵਿਚਕਾਰ ਆਪਸੀ ਸਾਂਝ ਬਾਰੇ ਨਵ-ਪ੍ਰਕਾਸ਼ਿਤ ਪੁਸਤਕ ਸਾਂਝਾਂ ਦਾ ਵਗਦਾ ਦਰਿਆ ਕ-ਅਰਪਿਤ ਕੀਤੀ ਜਾਏਗੀ ਅਤੇ ਪੰਜਾਬ ਤੋਂ ਬੀਤੇ ਦਿਨੀਂ ਵਾਪਸ ਪਰਤੇ ਸਾਹਿਤਕਾਰਾਂ ਕਰਨਅਜਾਇਬ ਸਿੰਘ ਸੰਘਾ, ਤਲਵਿੰਦਰ ਮੰਡ ਅਤੇ ਪ੍ਰੋæ ਜਗੀਰ ਸਿੰਘ ਕਾਹਲੋਂ ਨਾਲ ਵਿਚਾਰ-ਵਟਾਂਦਰਾ ਹੋਵੇਗਾ। ਉਪਰੰਤ, ਕਵੀ-ਦਰਬਾਰ ਹੋਵੇਗਾ।
ਇਸ ਸਬੰਧੀ ਵਧੇਰੇ ਜਾਣਕਾਰੀ ਲਈ 647-567-9128, 905-497-1216 ਜਾਂ 416-904-3500 ਤੇ ਸੰਪਰਕ ਕੀਤਾ ਜਾ ਸਕਦਾ ਹੈ।