ਮੁੰਬਈ:ਬੌਲੀਵੁੱਡ ਅਦਾਕਾਰ ਅਰਜੁਨ ਕਪੂਰ ਆਪਣੀ ਫ਼ਿਲਮ ‘ਏਕ ਵਿਲੇਨ 2’ ਦੀ ਗੋਆ ਵਿੱਚ ਸ਼ੂਟਿੰਗ ਸ਼ੁਰੂ ਕਰਨ ਜਾ ਰਿਹਾ ਹੈ। ਅਦਾਕਾਰ ਦਾ ਕਹਿਣਾ ਹੈ ਕਿ ਫ਼ਿਲਮ ‘ਹਾਫ ਗਰਲਫਰੈਂਡ’ ਤੋਂ ਬਾਅਦ ਨਿਰਦੇਸ਼ਕ ਮੋਹਿਤ ਸੂਰੀ ਨਾਲ ਮੁੜ ਸ਼ੂਟਿੰਗ ਕਰਨ ਲਈ ਰਿਹਾ ਨਹੀਂ ਜਾ ਰਿਹਾ। 

ਅਰਜੁਨ ਨੇ ਆਖਿਆ,‘‘ਮੈਂ ਮੋਹਿਤ ਨਾਲ ਸ਼ੂਟਿੰਗ ਕਰਨ ਲਈ ਮਰਿਆ ਜਾ ਰਿਹਾਂ। ਇਸ ਤੋਂ ਪਹਿਲਾਂ ਫ਼ਿਲਮ ‘ਹਾਫ ਗਰਲਫਰੈਂਡ’ ਦੌਰਾਨ ਸਾਡਾ ਸਮਾਂ ਸ਼ਾਨਦਾਰ ਰਿਹਾ ਸੀ, ਜੋ ਮੇਰੇ ਲਈ ਕਾਫੀ ਵੱਖਰੀ ਫ਼ਿਲਮ ਸੀ। ਮੋਹਿਤ ਨੇ ਮੈਨੂੰ ਮੇਰੇ ਕਰੀਅਰ ਦਾ ਬਿਹਤਰੀਨ ਸੰਗੀਤ ਦਿੱਤਾ ਅਤੇ ਮੈਂ ਹਮੇਸ਼ਾਂ ਆਪਣੇ ਦੋਸਤਾਂ ਤੇ ਨਜ਼ਦੀਕੀਆਂ ਨੂੰ ਕਹਿੰਦਾ ਰਿਹਾਂ ਕਿ ਆਦਿੱਤਿਆ ਚੋਪੜਾ ਮੇਰੇ ’ਚ ਬਹੁਤ ਭਰੋਸਾ ਕਰਦਾ ਹੈ ਅਤੇ ਮੈਂ ਜਾਣਦਾ ਹਾਂ ਕਿ ਮੋਹਿਤ ਮੇਰੇ ਨਾਲ ਮੁੜ ਕੰਮ ਕਰ ਰਿਹਾ ਹੈ ਕਿਉਂਕਿ ਉਹ ਹਮੇਸ਼ਾਂ ਮੇਰੇ ’ਤੇ ਭਰੋਸਾ ਕਰਦਾ ਹੈ।’’ ਅਦਾਕਾਰ ਨੇ ਆਖਿਆ,‘‘ਮੈਂ ਸੱਚਮੁਚ ਮੁੜ ਐਕਸ਼ਨ ਵਿੱਚ ਜ਼ਿਆਦਾ ਸਮਾਂ ਲੈਣਾ ਚਾਹੁੰਦਾ ਹਾਂ। ਮੈਂ ਮੋਹਿਤ ਨਾਲ ਵੱਡੀ ਫਿਲਮ ਵਿੱਚ ਕੰਮ ਕਰਨ ਦਾ ਤਜਰਬਾ ਕਰਨਾ ਚਾਹੁੰਦਾ ਹਾਂ।’’ ‘ਏਕ ਵਿਲੇਨ2’ ਸਾਲ 2014 ਵਿੱਚ ਆਈ ਫ਼ਿਲਮ ‘ਏਕ ਵਿਲੇਨ’ ਦਾ ਅਗਲਾ ਭਾਗ ਹੈ। ਇਸ ਫ਼ਿਲਮ ਵਿੱਚ ਅਰਜੁਨ ਨਾਲ ਜੌਹਨ ਅਬਰਾਹਮ, ਤਾਰਾ ਸੁਤਾਰੀਆ ਅਤੇ ਦਿਸ਼ਾ ਪਟਾਨੀ ਵੀ ਅਹਿਮ ਭੂਮਿਕਾਵਾਂ ਵਿਚ ਨਜ਼ਰ ਆਉਣਗੇ।