ਗੋਰਖਪੁਰ, 22 ਨਵੰਬਰ
ਭਾਜਪਾ ਮੁਖੀ ਜੇ ਪੀ ਨੱਡਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਲਈ ਹੋਰ ਕਿਸੇ ਕਿਸਾਨ ਆਗੂ ਨਾਲੋਂ ਜ਼ਿਆਦਾ ਕੰਮ ਕੀਤਾ ਹੈ। ਉਨ੍ਹਾਂ ਵਿਰੋਧੀ ਧਿਰਾਂ ’ਤੇ ਵਰ੍ਹਦਿਆਂ ਦੋਸ਼ ਲਾਇਆ ਕਿ ਉਹ ਲੋਕਤੰਤਰ ’ਤੇ ਨਹੀਂ ਸਗੋਂ ਪਰਿਵਾਰਵਾਦ ’ਤੇ ਯਕੀਨ ਕਰਦੇ ਹਨ। ਉਨ੍ਹਾਂ ਸਮਾਜਵਾਦੀ ਪਾਰਟੀ ਦਾ ਨਾਂ ਲਏ ਬਿਨਾਂ ਕਿਹਾ ਕਿ ਜਲਦੀ ਹੀ ਲਾਲ ਟੋਪੀਆਂ ਵਾਲੇ ਸੰਤਰੀ ਰੰਗਾਂ ਦੀਆਂ ਟੋਪੀਆਂ ਪਾਈ ਨਜ਼ਰੀ ਆਉਣਗੇ।