ਚੰਡੀਗੜ੍ਹ, 29 ਮਈ: ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਨੂੰ ਅੱਜ ਹਾਈਕੋਰਟ ਵੱਲੋਂ ਮੈਡੀਕਲ ਅਧਾਰ ਤੇ ਜ਼ਮਾਨਤ ਦੇ ਦਿੱਤੀ ਗਈ।ਜ਼ਿਕਰਯੋਗ ਹੈ ਕਿ ਚਰਨਜੀਤ ਸ਼ਰਮਾ ਵੱਲੋਂ ਦਿਲ ‘ਚ ਸਟੰਟ ਪਵਾਉਣ ਲਈ ਜ਼ਮਾਨਤ ਮੰਗੀ ਸੀ।ਅੱਜ ਹਾਈਕੋਰਟ ਦੇ ਦੁਆਰਾ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਮੰਨਜੂਰ ਕਰ ਲਈ ਅਤੇ ਅੰਤਰਿਮ ਜ਼ਮਾਨਤ ਦੇ ਦਿੱਤੀ ਗਈ। ਚਰਨਜੀਤ ਸ਼ਰਮਾ ਨੂੰ ਬਹਿਬਲ ਕਲਾਂ ਗੋਲੀ ਕਾਂਡ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।