ਇੰਗਲੈਂਡ -ਆਈਸੀਸੀ ਵਿਸ਼ਵ ਕੱਪ ਦੇ ਵਿੱਚ ਕੱਲ੍ਹ ਭਾਰਤ ਅਤੇ ਇੰਗਲੈਂਡ ਵਿਚਕਾਰ ਮੈਚ ਹੋੋਵੇਗਾ।ਜੇਕਰ ਭਾਰਤ ਇਹ ਮੈਚ ਜਿੱਤ ਜਾਂਦਾ ਹੈ ਤਾਂ ਉਸਨੂੰ ਸੈਮੀ ਫਾਇਨਲ ਦੀ ਟਿਕਟ ਮਿਲ ਜਾਵੇਗੀ।ਦੂਸਰੇ ਪਾਸੇ ਇੰਗਲੈਂਡ ਨੂੰ ਸੈਮੀ ਫਾਇਨਲ ਦੀ ਦੋੜ ;ਚ ਬਣੇ ਰਹਿਣ ਲਈ ਇਹ ਮੁਕਾਬਲਾ ਜਿੱਤਣਾ ਜ਼ਰੂਰੀ ਹੈ।
ਬੇਸ਼ਕ ਇਹ ਮੈਚ ਕੱਲ੍ਹ ਖੇਡਿਆ ਜਾਣਾ ਹੈ ਪਰ ਸ਼ਬਦੀ ਮੁਕਾਬਲਾ ਸ਼ੁਰੂ ਹੋ ਗਿਆ ਹੈ।ਇੰਗਲੈਂਡ ਦੀ ਟੀਮ ਦੇ ਸਟਾਰ ਸਪਿੰਨਰ ਮੋਰਿਨ ਅਲੀ ਨੇ‘ਦਿ ਗਾਰਡਿਆਨ’ ਅਖ਼ਬਾਰ ਨਾਲ ਗੱਲਬਾਤ ਕਰਦਿਆ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਚਣੋਤੀ ਭਰੇ ਲਹਿਜ਼ੇ ਵਿੱਚ ਕਿਹਾ ਹੈ ਕਿ ਕੱਲ੍ਹ ਦੇ ਮੁਕਾਬਲੇ ਵਿੱਚ ਵਿਰਾਟ ਕੋਹਲੀ ਨੂੰ ਉਹ ਆਊਟ ਕਰਨਗੇਂ, ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਕੋਹਲੀ ਨੂੰ ਕਿਸ ਤਰ੍ਹਾਂ ਆਊਟ ਕੀਤਾ ਜਾ ਸਕਦਾ ਹੈ।ਅਲੀ ਨੇ ਕਿਹਾ ਕਿ ਭਾਰਤੀ ਟੀਮ ਦੀ ਬੱਲੇਬਾਜ਼ੀ ਵਿੱਚ ਵਿਰਾਟ ਕੋਹਲੀ ਦਾ ਅਹਿਮ ਸਥਾਨ ਹੈ, ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਕਿਸੇ ਪ੍ਰਸਥਿਤੀ ਵਿੱਚ ਕਿਸ ਤਰ੍ਹਾਂ ਖੇਡਣਾ ਹੈ।ਇਸ ਲਈ ਉਹ ਵਿਰਾਟ ਨੂੰ ਜਲਦੀ ਆਊਟ ਕਰਨ ਦੀ ਕੋਸ਼ਿਸ ਕਰਨਗੇ।
ਮੋਇਨ ਅਲੀ ਨੇ ਕਿਹਾ ਕਿ ਮੈਂ ਅਤੇ ਵਿਰਾਟ ਚੰਗੇ ਦੋਸਤ ਹਾਂ ਅਤੇ ਉਸਨੂੰ ਅੰਡਰ 19 ਦੇ ਸਮੇਂ ਤੋਂ ਜਾਣਦਾ ਹਾਂ।ਦੱਸਣਯੋਗ ਹੈ ਕਿ ਵਿਰਾਟ ਕੋਹਲੀ ਅਤੇ ਮੋਇਨ ਅਲੀ ਸਾਲ 2019 ਆਈ.ਪੀ.ਐਲ ਵਿੱਚ ਰਾਇਲ ਚਲੈਂਜਰ ਬੰਗਲੋਰ ਦੀ ਟੀਮ ਤਰਫ਼ੋ ਇੱਕਠੇ ਖੇਡੇ ਸਨ।ਜਿਸ ਕਾਰਨ ਅਲੀ ਵਿਰਾਟ ਨੂੰ ਕਾਫ਼ੀ ਹੱਦ ਤੱਕ ਜਾਣਦੇ ਹਨ।
ਜੇਕਰ ਵਿਰਾਟ ਅਤੇ ਅਲੀ ਦੇ ਅੰਕੜਿਆਂ ਦੀ ਗੱਲ ਕੀਤੀ ਜਾਵੇਂ ਤਾਂ ਮੋਇਨ ਅਲੀ ਦੁਆਰਾ ਸੱਭ ਤੋਂ ਵੱਧ ਵਾਰੀ ਆਊਟ ਕੀਤੇ ਜਾਣ ਵਾਲੇ ਬੱਲੇਬਾਜ਼ਾਂ ਵਿੱਚ ਦੂਸਰੇ ਸਥਾਨ ‘ਤੇ ਹੈ।ਅਲੀ ਨੇ ਵਿਰਾਟ ਨੂੰ ਕ੍ਰਿਕਟ ਦੇ ਸਾਰੇ ਸਵਰੂਪਾਂ ਵਿੱਚ 7 ਵਾਰੀ ਆਊਟ ਕੀਤਾ ਹੈ।ਵੈਸਟ ਇੰਡੀਜ਼ ਦੇ ਕਾਰਲਸ ਬ੍ਰਥਵੇਟ ਨੂੰ ਉਨ੍ਹਾਂ ਸੱਭ ਤੋਂ ਵੱਧ 8 ਵਾਰੀ ਆਊਟ ਕੀਤਾ ਹੈ।
ਇਸ ਤਰ੍ਹਾਂ ਇਹ ਦੇਖਣ ਦਿਲਚਸਪ ਹੋਵੇਗਾ ਕਿ ਮੋਇਨ ਅਲੀ ਵਿਰਾਟ ਕੋਹਲੀ ਨੂੰ ਆਊਟ ਕਰਕੇ ਆਪਣੀ ਚਣੋਤੀ ਨੂੰ ਜਿੱਤਦੇ ਹਨ ਜਾਂ ਫਿਰ ਵਿਰਾਟ ਇੰਗਲੈਂਡ ਖ਼ਿਲਾਫ ਵੱਡਾ ਸਕੋਰ ਬਣਾ ਕੇ ਭਾਰਤੀ ਟੀਮ ਨੂੰ ਸੈਮੀ ਫਾਇਨਲ ਦੀ ਟਿਕਟ ਦਵਾਉਣ ਵਿੱਚ ਸਫ਼ਲ ਹੁੰਦੇ ਹਨ।