ਬਾਰਸੀਲੋਨਾ— ਇੱਥੋ ਦੇ ਘਰੇਲੂ ਮੈਦਾਨ ‘ਤੇ ਡਿਪੋਰਟਿਵੋ ਲਾ ਕੋਰੀਆ ਨੂੰ 4-0 ਨਾਲ ਇਕ ਪਾਸੜ ਮੈਚ ‘ਚ ਹਰਾ ਕੇ ਲਾ- ਲੀਗਾ ਫੁੱਟਬਾਲ ਚੈਂਪੀਅਨਸ਼ਿਪ ‘ਚ 6 ਅੰਕਾਂ ਦੀ ਬੜਤ ਬਣਾ ਲਈ ਹੈ। ਬਾਰਸੀਲੋਨਾ ਲਈ ਉਸ ਦੇ ਸਟਾਰ ਖਿਡਾਰੀ ਲੁਈਸ ਸੁਆਰੇਜ ਅਤੇ ਪੋਲਿਨਹੋ ਨੇ 2-2 ਗੋਲ ਕੀਤੇ ਅਤੇ ਚੈਂਪੀਅਨਸ ਰਿਅਲ ਮੈਡ੍ਰਿਡ ਖਿਲਾਫ ਅਗਲੇ ਹਫਤੇ ਹੋਣ ਵਾਲੇ ਅਗਲੇ ਹਫਤੇ ਤੋਂ ਪਹਿਲਾਂ ਵਾਲੇ ਮੁਕਾਬਲੇ ‘ਚ ਲਾ-ਲੀਗ ਤਾਲਿਕਾ ‘ਚ ਸਿਖਰ ਸਥਾਨ ‘ਤੇ ਆਪਣੀ ਸਥਿਤੀ ਹੋਰ ਮਜਬੂਤ ਕਰ ਲਈ। ਉਥੇ ਹੀ ਹੁਣ ਬਾਕੀ ਟੀਮਾਂ ਤੋਂ ਸਿੱਥੇ 6 ਅੰਕ ਦੀ ਬੜਤ ‘ਤੇ ਜਦਕਿ ਰਿਅਲ ਤੋਂ 11 ਅੰਕ ਅੱਗੇ ਹੈ। ਸੁਆਰੇਜ ਨੇ ਲਿਓਨਲ ਮੈਸੀ ਤੋਂ ਮਿਲੇ ਪਾਸ ‘ਤੇ 29ਵੇਂ ਮਿੰਟ ‘ਚ ਗੋਲ ਕਰ ਕੇ ਬਾਰਸੀਲੋਨਾ ਨੂੰ 1-0 ਨਾਲ ਅੱਗੇ ਕਰ ਦਿੱਤਾ ਜਦਕਿ ਬ੍ਰਾਜ਼ੀਲ ਦੇ ਅੰਤਰਰਾਸ਼ਟਰੀ ਖਿਡਾਰੀ ਪੋਲਿਨਹੋ ਨੇ 41ਵੇਂ ਮਿੰਟ ‘ਚ ਦੂਜੇ ਗੋਲ ਕੀਤਾ। ਮੈਸੀ ਨੇ ਹਾਲਾਂਕਿ ਸਾਥੀਆਂ ਦੀ ਮਦਦ ਕੀਤੀ ਪਰ ਘਰੇਲੂ ਦਰਸ਼ਕਾਂ ਦੇ ਸਾਹਮਣੇ ਗੋਲ ਕਰਨ ‘ਚ ਫੈਲ ਰਹੇ ਅਤੇ ਆਪਣੇ 14 ਲੀਗ ਗੋਲਾਂ ‘ਚ ਵਾਧਾ ਨਹੀਂ ਕਰ ਸਕੇ। ਉਹ ਤਿੰਨ ਵਾਰ ਗੋਲ ਕਰਨ ਦੇ ਨੇੜੇ ਪਹੁੰਚਿਆ ਪਰ ਸਫਲ ਨਹੀਂ ਹੋਇਆ ਅਤੇ ਉਸ ਇਕ ਵਾਰ ਉਸ ਦੀ ਪੇਨਲਟੀ ਨੂੰ ਸਾਬਕਾ ਟੀਮ ਸਾਥੀ ਰੂਬੇਨ ਮਾਰਟਿਨੇਜ ਨੇ ਬਚਾਇਆ। ਸੁਆਰੇਜ ਨੇ ਫਿਰ ਤਿੰਨ ਲੀਗ ਮੈਚਾਂ ‘ਚ ਆਪਣਾ ਚੌਥਾ ਗੋਲ ਕਰਨ ਕੀਤਾ। ਉਸ ਨੇ ਸਾਰਜੀਆ ਰੋਬਾਰਟੋ ਦੇ ਫ੍ਰਾਸ ‘ਤੇ ਦੂਜੇ ਹਾਫ ਦੇ ਦੂਜੇ ਮਿੰਟ ‘ਚ ਗੋਲ ਕੀਤਾ ਜਦਕਿ ਪੋਲਿਨਹੋ ਨੇ 75ਵੇਂ ਮਿੰਟ ‘ਚ ਗੋਲ ਕਰ ਕੇ ਬਾਰਸੀਲੋਨਾ ਨੂੰ 4-0 ਨਾਲ ਇਕ ਪਾਸੜ ਜਿੱਤ ਦਿਵਾਈ।