ਮੁੰਬਈ:ਬੌਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਨ ਨੇ ਕਿਹਾ ਕਿ ਉਸ ਨੂੰ ਖਾਣਾ ਬਣਾਉਣ ਨਾਲੋਂ ਬੇਕਿੰਗ ਵਧੇਰੇ ਪਸੰਦ ਹੈ ਅਤੇ ਖੁਲਾਸਾ ਕੀਤਾ ਕਿ ਉਹ ਬਿਸਕੁਟ ਬਣਾਉਣ ਦੀ ਮਾਹਿਰ ਹੈ। ਦੀਪਿਕਾ ਨੇ ਪ੍ਰਸ਼ੰਸਕਾਂ ਲਈ ਅੱਜ ਇੰਸਟਾਗ੍ਰਾਮ ’ਤੇ ‘ਆਸਕ ਮੀ ਐਨੀਥਿੰਗ’ ਸੈਸ਼ਨ ਦੀ ਮੇਜ਼ਬਾਨੀ ਕੀਤੀ। ਜਦੋਂ ਇੱਕ ਪ੍ਰਸ਼ੰਸਕ ਨੇ ਉਨ੍ਹਾਂ ਤੋਂ ‘ਮਨਪਸੰਦ ਭੋਜਨ, ਜੋ ਉਹ ਖ਼ੁਦ ਤਿਆਰ ਕਰਦੀ ਹੈ’ ਬਾਰੇ ਪੁੱਛਿਆ ਤਾਂ ਦੀਪਿਕਾ ਨੇ ਕਿਹਾ, ‘‘ਮਨਪਸੰਦ ਭੋਜਨ ਜੋ ਮੈਂ ਪਕਾਉਂਦੀ ਹਾਂ ਤਾਂ ਮੈਂ ਕਹਾਂਗੀ ਕਿ ਬਿਸਕੁਟ ਹਨ। ਮੈਨੂੰ ਖਾਣਾ ਬਣਾਉਣ ਨਾਲੋਂ ਬੇਕਿੰਗ ਵੱਧ ਪਸੰਦ ਹੈ। ਇਸ ਲਈ ਮੈਂ ਕਹਾਂਗੀ ਕਿ ਬਿਸਕੁਟ ਹੀ ਮੇਰੀ ਤਾਕਤ ਹਨ।’’ ਜੇਕਰ ਦੀਪਿਕਾ ਦੇ ਕੰਮ ਬਾਰੇ ਗੱਲ ਕੀਤੀ ਜਾਵੇ ਤਾਂ ਉਸ ਦਾ ਇਹ ਸਾਲ ਰੁਝੇਵਿਆਂ ਭਰਾ ਹੈ। ਉਹ ਸ਼ਕੁਨ ਬੱਤਰਾ ਦੀ ਅਗਲੀ ਫ਼ਿਲਮ (ਨਾਮ ਤੈਅ ਨਹੀਂ ਹੈ) ਵਿੱਚ ਨਜ਼ਰ ਆਵੇਗੀ।