ਨਿਊਯਾਰਕ, 13 ਸਤੰਬਰ
ਦਾਨਿਲ ਮੇੈਦਵੇਦੇਵ ਨੇ ਅਮਰੀਕੀ ਓਪਨ ਦੇ ਫਾਈਨਲ ਵਿੱਚ ਦੁਨੀਆ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਨੂੰ ਹਰਾ ਕੇ ਯੂਐੱਸ ਓਪਨ ਦਾ ਖਿਤਾਬ ਆਪਣੇ ਨਾਂ ਕਰ ਲਿਆ। ਉਸ ਨੇ ਹੈਰਾਨੀਜਨਕ ਖੇਡ ਦਾ ਪ੍ਰਦਰਸ਼ਨ ਕਰਦਿਆਂ ਫਾਈਨਲ ਵਿੱਚ ਸਰਬੀਆ ਦੇ ਜੋਕੋਵਿਚ (52) ਨੂੰ 6-4, 6-4, 6-4 ਨਾਲ ਹਰਾ ਕੇ ਉਸ ਦੇ ਇਕ ਵਰ੍ਹੇ ਵਿੱਚ ਚਾਰ ਗਰੈਂਡ ਸਲੈਮ ਜਿੱਤਣ ਦੇ ਸੁਫਨੇ ਨੂੰ ਤੋੜ ਦਿੱਤਾ। ਜੋਕੋਵਿਚ ਨੇ ਫਰਵਰੀ ਵਿੱਚ ਆਸਟਰੇਲਿਆਈ ਓਪਨ ਦੇ ਫਾਈਨਲ ਵਿੱਚ ਰੂਸ ਦੇ ਦੁਨੀਆ ਦੇ ਨੰਬਰ ਦੋ ਖਿਡਾਰੀ ਮੈਦਵੇਦੇਵ ਨੂੰ ਹਰਾਇਆ ਸੀ ਅਤੇ ਜੂਨ ਵਿੱਚ ਫਰੈਂਚ ਓਪਨ ਅਤੇ ਜੁਲਾਈ ਵਿੱਚ ਵਿੰਬਲਡਨ ਜਿੱਤਿਆ ਸੀ। ਮੈਚ ਹਾਰਨ ਬਾਅਦ ਜੋਕੋਵਿਚ ਨੇ ਗੁੱਸੇ ਵਿੱਚ ਆਪਣਾ ਰਾਕੇਟ ਵੀ ਤੋੜ ਦਿੱਤਾ।