ਮੈਡਰਿਡ:ਭਾਰਤ ਦੇ ਰੋਹਨ ਬੋਪੰਨਾ ਤੇ ਕੈਨੇਡਾ ਦੇ ਡੈਨਿਸ ਸ਼ਾਪੋਵਾਲੋਵ ਦੀ ਜੋੜੀ ਨੇ ਉੱਚ ਦਰਜਾ ਪ੍ਰਾਪਤ ਸੇਬੈਸਟੀਅਨ ਕਾਬਾਲ ਅਤੇ ਰੌਬਰਟ ਫਰਾਹ ਦੀ ਜੋੜੀ ਨੂੰ ਸਿੱਧੇ ਸੈੱਟਾਂ ’ਚ ਹਰਾ ਕੇ ਮੈਡਰਿਡ ਓਪਨ ਮਾਸਟਰਜ਼ 1000 ਟੂਰਨਾਮੈਂਟ ਦੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਇਸ ਸਾਲ ਏਟੀਪੀ ਟੂਰ ’ਚ ਰੋਹਨ ਬਪੰਨਾ ਦੀ ਇਹ ਪਹਿਲੀ ਜਿੱਤ ਹੈ। ਸਪੋਰਟਸ ਅਥਾਰਟੀ ਆਫ ਇੰਡੀਆ (ਐੱਸੲੇਆਈ) ਨੇ ਟਵੀਟ ਕੀਤਾ ਕਿ ਭਾਰਤ ਦੇ ਰੋਹਨ ਬੋਪੰਨਾ ਅਤੇ ਕੈਨੇਡਾ ਦੇ ਡੈਨਿਸ ਸ਼ਾਪੋਵਾਲੋਵ ਜੋੜੀ ਨੇ ਬੁੱਧਵਾਰ ਨੂੰ ਅੱਵਲ ਦਰਜਾ ਹਾਸਲ ਸੇਬੈਸਟੀਅਨ ਕਾਬਾਲ ਅਤੇ ਰੌਬਰਟ ਫਰਾਹ ਦੀ ਜੋੜੀ ਖ਼ਿਲਾਫ਼ 6-3, 6-4 ਨਾਲ ਜਿੱਤ ਹਾਸਲ ਕੀਤੀ ਹੈ। ਕੁਆਰਟਰ ਫਾਈਨਲ ’ਚ ਬੋਪੰਨਾ ਤੇ ਸ਼ਾਪੋਵਾਲੋਵ ਦਾ ਮੁਕਾਬਲਾ ਜਰਮਨੀ ਦੇ ਅਲੈਗਜ਼ੈਡਰ ਜ਼ਵੇਰੇਵ ਅਤੇ ਟਿਮ ਪੁਏਟਜ਼ ਦੀ ਜੋੜੀ ਨਾਲ ਹੋਵੇਗਾ।