ਲਾਹੌਰ, 24 ਨਵੰਬਰ

ਪਾਕਿਸਤਾਨ ਦਾ ਹਰਫਨਮੌਲਾ ਖਿਡਾਰੀ ਸ਼ਾਹਿਦ ਅਫਰੀਦੀ ਅੱਜ ਲਾਹੌਰ ਤੋਂ ਸ੍ਰੀਲੰਕਾ ਜਾਣ ਵਾਲੀ ਹਵਾਈ ਉਡਾਣ ਨਹੀਂ ਫੜ ਸਕਿਆ ਜਿਸ ਨਾਲ ਉਹ ਸ੍ਰੀਲੰਕਾ ਪ੍ਰੀਮੀਅਰ ਲੀਗ ਦੇ ਘੱਟੋ ਘੱਟ ਦੋ ਮੈਚ ਨਹੀਂ ਖੇਡ ਸਕੇਗਾ। ਸ਼ਾਹਿਦ ਗਾਲ ਗਲੈਡੀਏਟਰਜ਼ ਵੱਲੋਂ ਖੇਡਣ ਜਾ ਰਿਹਾ ਹੈ। ਇਸ ਘਟਨਾ ਬਾਰੇ ਪਾਕਿਸਤਾਨ ਦੇ ਸਾਬਕਾ ਕਪਤਾਨ ਨੇ ਟਵੀਟ ਕਰ ਕੇ ਜਾਣਕਾਰੀ ਸਾਂਝੀ ਕੀਤੀ। ਉਸ ਦੇ ਟਵੀਟ ਨਾਲ ਮੈਚ ਕਰਵਾਉਣ ਵਾਲਿਆਂ ਦੀ ਪ੍ਰੇਸ਼ਾਨੀ ਹੋਰ ਵਧ ਗਈ ਹੈ ਕਿਉਂਕਿ ਇਸ ਲੀਗ ਵਿਚ ਪਹਿਲਾਂ ਹੀ ਕਈ ਖਿਡਾਰੀ ਖੇਡਣ ਤੋਂ ਹਟ ਗਏ ਹਨ।