ਲਾਸ ਏਂਜਲਿਸ, 28 ਫਰਵਰੀ
ਦੁਨੀਆਂ ਦੇ ਨੰਬਰ ਦੋ ਖਿਡਾਰੀ ਰਾਫ਼ੇਲ ਨਡਾਲ ਨੇ ਸਰਬੀਆ ਦੇ ਨੌਜਵਾਨ ਮਿਓਮੀਰ ਕੈਸਮੇਨੋਵਿਚ ਨੂੰ ਹਰਾ ਕੇ ਏਟੀਪੀ ਮੈਕਸਿਕੋ ਓਪਨ ਟੈਨਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕੀਤਾ।
ਸਪੇਨ ਦੇ ਇਸ ਖਿਡਾਰੀ ਨੇ 20 ਵਿਨਰ ਲਗਾਏ ਅਤੇ ਮੁੜ ਤੋਂ ਸਿਖ਼ਰਲਾ ਦਰਜਾ ਰੈਂਕਿੰਗ ਹਾਸਲ ਕਰਨ ਦੀਆਂ ਆਪਣੀਆਂ ਆਸਾਂ ਨੂੰ ਜਿਉਂਦਾ ਰੱਖਿਆ। ਸਪੇਨ ਦੇ ਖਿਡਾਰੀ ਰਾਫ਼ੇਲ ਨਡਾਲ ਨੇ ਅਕਾਪੁਲਕੋ ਹਾਰਡਕੋਰਟ ਟੂਰਨਾਮੈਂਟ ਵਿੱਚ 20 ਸਾਲਾ ਕੈਸਮੇਨੋਵਿਚ ਨੂੰ 6-2, 7-5 ਨਾਲ ਹਰਾਇਆ। ਨਡਾਲ ਦਾ ਅਗਲਾ ਮੁਕਾਬਲਾ ਦੱਖਣੀ ਕੋਰੀਆ ਦੇ ਕਿਓਨ ਸੂਨ ਵੂ ਨਾਲ ਹੋਵੇਗਾ ਜਿਸ ਨੇ ਅੱਠਵਾਂ ਦਰਜਾ ਡੂਸਾਨ ਲਾਜੋਵਿਚ ਨੂੰ 7-6 (7/2), 6-0 ਨਾਲ ਹਰਾਇਆ।
ਕੁਆਰਟਰ ਫਾਈਨਲ ਦੇ ਹੋਰ ਮੁਕਾਬਲਿਆਂ ’ਚ ਤੀਜਾ ਦਰਜਾ ਪ੍ਰਾਪਤ ਸਟੇਨ ਵਾਵਰਿੰਕਾ ਦਾ ਗ੍ਰਿਗੋਰ ਦਿਮਿਤ੍ਰੋਵ ਨਾਲ, ਟੇਲਰ ਫਿਟਜ਼ ਦਾ ਕਾਈਲ ਐਡਮੰਡ ਨਾਲ ਅਤੇ ਪੰਜਵਾਂ ਦਰਜਾ ਪ੍ਰਾਪਤ ਜੋਹਨ ਇਸਨਰ ਦਾ ਕੁਆਲੀਫਾਇਰ ਟਾਮੀ ਪੌਲ ਨਾਲ ਮੁਕਾਬਲਾ ਹੋਵੇਗਾ।













