ਮੈਲਬਰਨ, 13 ਫਰਵਰੀ
ਆਸਟਰੇਲੀਆ ਦਾ ਹਰਫ਼ਨਮੌਲਾ ਗਲੇਨ ਮੈਕਸਵੈੱਲ ਕੂਹਣੀ ਦੀ ਸੱਟ ਕਾਰਨ ਦੱਖਣੀ ਅਫਰੀਕਾ ਦੇ ਇੱਕ ਰੋਜ਼ਾ ਦੌਰੇ ਤੋਂ ਬਾਹਰ ਹੋ ਗਿਆ ਹੈ। ਉਸ ਨੂੰ ਆਈਪੀਐੱਲ ਦੇ ਸ਼ੁਰੂਆਤੀ ਸੈਸ਼ਨ ਦੌਰਾਨ ਵੀ ਬਾਹਰ ਰਹਿਣਾ ਪੈ ਸਕਦਾ ਹੈ। ਦੱਖਣੀ ਅਫਰੀਕਾ ਦੌਰਾ 21 ਫਰਵਰੀ ਤੋਂ ਸ਼ੁਰੂ ਹੋਵੇਗਾ। ਮੈਕਸਵੈੱਲ ਦੀ ਖੱਬੀ ਕੂਹਣੀ ਦਾ ਆਪਰੇਸ਼ਨ ਹੋਵੇਗਾ। ਉਸ ਦੀ ਥਾਂ ਟੀਮ ਵਿੱਚ ਡਾਰਸੀ ਸ਼ਾਰਟ ਨੂੰ ਲਿਆ ਗਿਆ ਹੈ। ਕ੍ਰਿਕਟ ਆਸਟਰੇਲੀਆ ਦਾ ਕਹਿਣਾ ਹੈ ਕਿ ਮੈਕਸਵੈੱਲ ਨੂੰ ਪੂਰੀ ਤਰ੍ਹਾਂ ਫਿੱਟ ਹੋਣ ਵਿੱਚ ਛੇ ਤੋਂ ਅੱਠ ਹਫ਼ਤੇ ਲੱਗਣਗੇ ਯਾਨੀ ਉਹ ਆਈਪੀਐੱਲ ਦੇ ਸ਼ੁਰੂਆਤੀ ਸੈਸ਼ਨ ’ਚੋਂ ਵੀ ਬਾਹਰ ਹੋ ਸਕਦਾ ਹੈ। ਮੈਕਸਵੈੱਲ ਕਿੰਗਜ਼ ਇਲੈਵਨ ਪੰਜਾਬ ਟੀਮ ਵਿੱਚ ਹੈ। ਉਸ ਨੇ ਕਿਹਾ, ‘‘ਮੈਨੂੰ ਲੱਗ ਨਹੀਂ ਰਿਹਾ ਸੀ ਕਿ ਮੈਂ ਇਸ ਸੱਟ ਕਾਰਨ ਇਸ ਵੇਲੇ ਕੌਮਾਂਤਰੀ ਕ੍ਰਿਕਟ ਖੇਡ ਸਕਾਂਗਾ। ਇਹੀ ਕਾਰਨ ਹੈ ਕਿ ਮੈਂ ਆਪਰੇਸ਼ਨ ਕਰਾਉਣ ਦਾ ਫ਼ੈਸਲਾ ਕੀਤਾ।’’