ਮੁੰਬਈ, 23 ਜੂਨ

ਨਿੱਕੀ ਤੰਬੋਲੀ ਕੋਲ ਕੰਮ ਦਾ ਹੜ੍ਹ ਆ ਗਿਆ ਹੈ। ਬਿੱਗ ਬੌਸ ਸੀਜ਼ਨ-14 ਦੀ ਮੁਕਾਬਲੇਬਾਜ਼ ਹੁਣ ‘ਐਕਸ਼ਨ ਰਿਐਲਟੀ ਸ਼ੋਅ’ ਤੋਂ ਲੈ ਕੇ ਮਿਊਜ਼ਿਕ ਵੀਡਿਓਜ਼ ਵਿੱਚ ਕੰਮ ਕਰ ਰਹੀ ਹੈ। ਨਿੱਕੀ ਦਾ ਕਹਿਣਾ ਹੈ ਕਿ ਉਹ ਮਿਆਰੀ ਕੰਮ ਕਰਨ ਲਈ ਦ੍ਰਿੜ ਹੈ ਅਤੇ ਇਸੇ ਕੰਮ ਵਿੱਚ ਭਰੋਸਾ ਰੱਖਦੀ ਹੈ। ਨਿੱਕੀ ਨੇ ਕਿਹਾ,‘‘ਮੈਂ ਲਗਾਤਾਰ ਗੁਣਵੱਤਾ ਭਰਪੂਰ ਮਨੋਰੰਜਨ ਕਰਨ ਲਈ ਅਟੱਲ ਹਾਂ ਤੇ ਕਰ ਰਹੀ ਹਾਂ ਅਤੇ ਮੈਂ ਇਸੇ ਵਿੱਚ ਭਰੋਸਾ ਰੱਖਦੀ ਹਾਂ। ਇਹ ਮੇਰੀ ਜ਼ਿੰਦਗੀ ਦਾ ਅਜਿਹਾ ਪੜਾਅ ਹੈ, ਜਿੱਥੇ ਕਿ ਮੈਨੂੰ ਲਗਾਤਾਰ ਇੱਕ ਕੰਮ ਮਿਲ ਰਿਹਾ ਹੈ ਜੋ ਸੱਚਮੁਚ ਮੇਰੇ ਲਈ ਅਸ਼ੀਰਵਾਦ ਹੈ। ਮੈਂ ਇੱਥੇ ਮੈਨੂੰ ਪਰਦੇ ’ਤੇ ਦੇਖਣ ਵਾਲੇ ਦਰਸ਼ਕਾਂ ਦਾ ਮਨੋਰੰਜਨ ਕਰਨ ਅਤੇ ਆਪਣਾ ਸਰਵੋਤਮ ਦੇਣ ਆਈ ਹਾਂ। ਇਹ ਤਾਂ ਹਾਲੇ ਸ਼ੁਰੂਆਤ ਹੈ ਅਤੇ ਦਰਸ਼ਕਾਂ ਨੂੰ ਅੱਗੇ ਬਹੁਤ ਕੁਝ ਦੇਖਣ ਲਈ ਮਿਲੇਗਾ। ਮੇਰਾ ਇੱਕ ਗੀਤ ਅਗਲੇ ਹਫ਼ਤੇ ਰਿਲੀਜ਼ ਹੋਵੇਗਾ। ਮੈਨੂੰ ਉਮੀਦ ਹੈ ਕਿ ਇਹ ਗੀਤ ਤੁਹਾਨੂੰ ਸਾਰਿਆਂ ਨੂੰ ਇਹ ਪਸੰਦ ਆਵੇਗਾ।’’ ਦੱਸਣਯੋਗ ਹੈ ਨਿੱਕੀ ਮਿਲਿੰਦ ਗਾਬਾ ਦੇ ਗੀਤ ‘ਸ਼ਾਂਤੀ’ ਵਿੱਚ ਕੰਮ ਕਰ ਚੁੱਕੀ ਹੈ। ਉਹ ਕੇਪ ਟਾਊਨ ਵਿੱਚ ‘ਖਤਰੋਂ ਕੇ ਖਿਲਾੜੀ 11’ ਦੀ ਸ਼ੂਟਿੰਗ ਕਰ ਚੁੱਕੀ ਹੈ। ਨਿੱਕੀ ਟੋਨੀ ਕੱਕੜ ਦੇ ‘ਨੰਬਰ ਲਿਖ’ ਗੀਤ ਵਿੱਚ ਵੀ ਨਜ਼ਰ ਅਵੇਗੀ।