ਮੁੰਬਈ:ਅਦਾਕਾਰ ਤੇ ਬਿੱਗ ਬੌਸ ਸੀਜ਼ਨ-14 ਦੇ ਮੁਕਾਬਲੇਬਾਜ਼ ਅਲੀ ਗੋਨੀ ਨੇ ਆਖਿਆ ਕਿ ਉਸ ਦੇ ਪਰਿਵਾਰ ਦੇ ਜ਼ਿਆਦਾਤਰ ਮੈਂਬਰਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਅਲੀ ਨੇ ਆਖਿਆ, ‘‘ਜਿਨ੍ਹਾਂ ਦੇ ਪਰਿਵਾਰ ਦੇ ਜੀਅ ਕਰੋਨਾ ਪਾਜ਼ੇਟਿਵ ਹਨ ਮੈਂ ਉਨ੍ਹਾਂ ਦੀ ਭਾਵਨਾ ਸਮਝ ਸਕਦਾ ਹਾਂ। ਪਿਛਲੇ 9 ਦਿਨਾਂ ਵਿਚ ਮੇਰੇ ਪਰਿਵਾਰ ਦੇ ਜ਼ਿਆਦਾਤਰ ਮੈਂਬਰ ਵੀ ਪਾਜ਼ੇਟਿਵ ਆ ਗਏ ਹਨ। ਮੇਰੀ ਮਾਂ, ਭੈਣ, ਉਸ ਦੇ ਬੱਚੇ ਯੋਧੇ ਹਨ। ਖਾਸ ਤੌਰ ’ਤੇ ਛੋਟਾ ਬੱਚਾ ਕਰੋਨਾ ਖ਼ਿਲਾਫ਼ ਜੰਗ ਲੜ ਰਿਹਾ ਹੈ। ਅੱਲਾ ਰਹਿਮ ਕਰੇ।’’ ਜਾਣਕਾਰੀ ਅਨੁਸਾਰ ਲੰਘੀ 30 ਅਪਰੈਲ ਨੂੰ ਅਲੀ ਦਾ ਕਰੋਨਾ ਟੈਸਟ ਨੈਗੇਟਿਵ ਆਇਆ ਸੀ। ਉਸ ਨੇ ਆਖਿਆ ਕਿ ਸੀ ਜੇਕਰ ਕਿਸੇ ’ਚ ਕਰੋਨਾ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਉਹ ਆਪਣਾ ਟੈਸਟ ਕਰਵਾ ਲੈਣ।