ਮੁੰਬਈ, 20 ਸਤੰਬਰ
ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸਿਜ਼ ਵੱਲੋਂ ਅਦਾਕਾਰ ਸੋਨੂ ਸੂਦ ਅਤੇ ਉਸ ਦੀ ਸੰਸਥਾ ’ਤੇ 20 ਕਰੋੜ ਰੁਪਏ ਦੀ ਚੋਰੀ ਦਾ ਦੋਸ਼ ਲਗਾਏ ਜਾਣ ਤੋਂ ਬਾਅਦ ਅਦਾਕਾਰ ਨੇ ਅੱਜ ਕਿਹਾ ਕਿ ਉਸ ਦੀ ਸੰਸਥਾ ਦਾ ਇਕ-ਇਕ ਰੁਪਿਆ ਕੀਮਤੀ ਜ਼ਿੰਦਗੀਆਂ ਬਚਾਉਣ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਿਹਾ ਹੈ। ਉਸ ਨੇ ਕਿਹਾ ਕਿ ਉਹ ਕੁਝ ਖ਼ਾਸ ਮਹਿਮਾਨਾਂ ਦੀ ਖ਼ਾਤਰਦਾਰੀ ਵਿਚ ਵਿਅਸਤ ਸੀ ਇਸ ਵਾਸਤੇ ਪਿਛਲੇ ਚਾਰ ਦਿਨਾਂ ਤੋਂ ਲੋਕਾਂ ਦੀ ਸੇਵਾ ਨਹੀਂ ਕਰ ਸਕਿਆ। ਉਸ ਨੇ ਇੰਸਟਾਗ੍ਰਾਮ ’ਤੇ ਲਿਖਿਆ, ‘‘ਪੂਰੀ ਨਿਮਰਤਾ ਨਾਲ ਮੈਂ ਵਾਪਸ ਆ ਗਿਆ ਹਾਂ। ਜ਼ਿੰਦਗੀਆਂ ਬਚਾਉਣ ਵਿਚ ਤੁਹਾਡੀ ਸੇਵਾ ਖ਼ਾਤਰ। ਮੇਰੀ ਯਾਤਰਾ ਜਾਰੀ ਹੈ। ਜੈ ਹਿੰਦ।’’