ਮੋਹਾਲੀ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਆਪਣੇ ਵਿਆਹ ਦੀ ਦੂਸਰੀ ਵਰ੍ਹੇਗੰਢ ‘ਤੇ ਲਗਾਏ ਗਏ ਵਨ ਡੇ ਕੌਮਾਂਤਰੀ ਕ੍ਰਿਕਟ ‘ਚ ਆਪਣੇ ਤੀਜੇ ਦੋਹਰੇ ਸੈਂਕੜੇ ਨੂੰ ਆਪਣੀ ਪਤਨੀ ਰਿਤਿਕਾ ਸਜਦੇਹ ਦੇ ਨਾਂ ਕੀਤਾ। ਰਿਤਿਕਾ ਵੀ ਉਸਦਾ ਹੌਸਲਾ ਵਧਾਉਣ ਲਈ ਮੋਹਾਲੀ ਮੈਚ ਦੇਖਣ ਆਈ ਸੀ।
ਰੋਹਿਤ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਇਸ ਖਾਸ ਦਿਨ ‘ਤੇ ਮੇਰੀ ਪਤਨੀ ਮੇਰੇ ਨਾਲ ਸੀ। ਮੈਂ ਜਾਣਦਾ ਹਾਂ ਕਿ ਉਸ ਨੂੰ ਮੇਰੇ ਵਲੋਂ ਦਿੱਤਾ ਇਹ ਖਾਸ ਤੋਹਫਾ ਦਿੱਤਾ ਪਸੰਦ ਆਵੇਗਾ। ਇਹ ਸਾਡੀ ਦੂਸਰੀ ਵਰ੍ਹੇਗੰਢ ਹੈ ਪਰ ਮਹੱਤਵਪੂਰਨ ਇਹ ਵੀ ਹੈ ਕਿ ਅਸੀਂ ਜਿੱਤ ਦਰਜ ਕੀਤੀ। ਰੋਹਿਤ ਨੇ ਕਿਹਾ ਕਿ ਅਸੀਂ ਮੈਦਾਨ ‘ਤੇ ਵਧੀਆ ਪ੍ਰਦਰਸ਼ਨ ਕਰਨਾ ਸੀ। ਹੁਣ ਸਾਡੀਆਂ ਨਜ਼ਰਾਂ ਤੀਜੇ ਵਨਡੇ ‘ਤੇ ਟਿਕੀਆਂ ਹਨ। ਸਾਨੂੰ ਤੀਜੇ ਵਨ ਡੇ ਮੈਚ ‘ਚ ਮਜ਼ਬੂਤ ਇਰਾਦੇ ਨਾਲ ਖੇਡਣਾ ਹੋਵੇਗਾ।
ਕਪਤਾਨ ਨੇ ਕਿਹਾ ਮੈਂ ਪਹਿਲੇ 100 ਦੌੜਾਂ ਬਹੁਤ ਦੇਰ ‘ਚ ਪੂਰੀਆਂ ਕੀਤੀਆਂ। ਉਸ ਤੋਂ ਬਾਅਦ ਮੈਨੂੰ ਲੱਗਾ ਕਿ ਮੈਂ ਇੱਥੇ ਤਕ ਨਹੀਂ ਕਰਾਂਗਾ ਤੇ ਮੈਂ ਅੱਗੇ ਵੀ ਖੇਡਣਾ ਹੈ। ਮੈਂ ਮੈਚ ਦੇ ਹਾਲਾਤ ਨੂੰ ਦੇਖਦੇ ਹੋਏ ਗੇਂਦ ਦੀ ਲਾਈਨ ‘ਚ ਹੀ ਸ਼ਾਟ ਲਗਾਏ। ਮੈਂ ਪਿਛਲੇ ਦੋਹਰੇ ਸੈਂਕੜੇ ‘ਚ ਵੀ ਮਾਈਡਸੇਟ ਦੇ ਨਾਲ ਬੱਲੇਬਾਜ਼ੀ ਕੀਤੀ ਸੀ। 30 ਸਾਲਾ ਬੱਲੇਬਾਜ਼ ਰੋਹਿਤ ਨੇ ਇਸ ਦੇ ਨਾਲ ਹੀ ਆਪਣੇ ਵਨ ਡੇ ਕੌਮਾਂਤਰੀ ਕਰੀਅਰ ਦਾ ਤੀਸਰਾ ਵੱਡਾ ਸਕੋਰ ਵੀ ਬਣਾ ਦਿੱਤਾ।
ਰੋਹਿਤ ਨੇ ਆਪਣੇ ਵਨ ਡੇ ਕਰੀਅਰ ਦਾ ਤੀਜਾ ਦੋਹਰਾ ਸੈਂਕੜਾ ਲਗਾਇਆ। ਕੌਮਾਂਤਰੀ ਵਨ ਡੇ ਕ੍ਰਿਕਟ ‘ਚ 3 ਵਾਰ 200 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਰੋਹਿਤ ਸ਼ਰਮਾ ਦੁਨੀਆ ਦੇ ਇਕਲੌਤੇ ਬੱਲੇਬਾਜ਼ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 2 ਨਵੰਬਰ 2013 ਨੂੰ ਆਸਟਰੇਲੀਆ ਖਿਲਾਫ 209, ਜਦਕਿ 13 ਨਵੰਬਰ 2014 ਨੂੰ ਸ਼੍ਰੀਲੰਕਾ ਖਿਲਾਫ 264 ਦੌੜਾਂ ਦੀ ਪਾਰੀ ਖੇਡੀ ਸੀ।