ਰਾਮਗੜ੍ਹ— ਏਸ਼ੀਆਈ ਖੇਡਾਂ ‘ਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਤੀਰਅੰਦਾਜ਼ ਮਧੂਮਿਤਾ ਕੁਮਾਰੀ ਨੇ ਵੀਰਵਾਰ ਨੁੰ ਕਿਹਾ ਕਿ ਉਨ੍ਹਾਂ ਦਾ ਸੁਪਨਾ ਓਲੰਪਿਕ ਖੇਡਾਂ ‘ਚ ਸੋਨ ਤਮਗਾ ਜਿੱਤਣਾ ਹੈ। ਮਧੂਮਿਤਾ ਨੇ ਜਕਾਰਤਾ ‘ਚ ਕੰਪਾਊਂਡ ਤੀਰਅੰਦਾਜ਼ੀ ‘ਚ ਚਾਂਦੀ ਦਾ ਤਮਗਾ ਜਿੱਤਿਆ ਸੀ ਅਤੇ ਉਹ 2020 ਓਲੰਪਿਕ ‘ਚ ਸੋਨ ਤਮਗਾ ਜਿੱਤਣ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਅਭਿਆਸ ‘ਤੇ ਧਿਆਨ ਲਗਾਵੇਗੀ।ਉਨ੍ਹਾਂ ਕਿਹਾ, ”ਮੇਰੇ ਕੋਲ ਤਿਆਰੀ ਅਤੇ 2020 ਓਲੰਪਿਕ ਖੇਡਾਂ ‘ਚ ਸੋਨ ਤਮਗਾ ਜਿੱਤਣ ਲਈ ਕਾਫੀ ਸਮਾਂ ਹੈ।” ਮਧੂਮਿਤਾ ਨੇ ਕਿਹਾ, ”ਮੇਰਾ ਧਿਆਨ ਅਭਿਆਸ ਕਰਨ ਅਤੇ ਆਪਣੇ ਕੌਸ਼ਲ ਨੂੰ ਨਿਖਾਰਨ ‘ਤੇ ਲੱਗਾ ਹੈ ਤਾਂ ਜੋ ਮੈਂ ਸੋਨ ਤਮਗਾ ਜਿੱਤ ਸਕਾਂ। ਉਨ੍ਹਾਂ ਨੂੰ ਝਾਰਖੰਡ ਸਰਕਾਰ ਨੇ ਚਾਂਦੀ ਦਾ ਤਮਗਾ ਜਿੱਤਣ ਲਈ 10 ਲੱਖ ਰੁਪਏ ਦਾ ਪੁਰਸਕਾਰ ਦਿੱਤਾ ਹੈ।