ਨਵੀਂ ਦਿੱਲੀ, 5 ਮਾਰਚ:ਸਪੇਨ ਦੇ ਕਾਸਟੇਲੋਨ ਵਿੱਚ ਚੱਲ ਰਹੇ 35ਵੇਂ ਬਾਕਸੇਮ ਕੌਮਾਂਤਰੀ ਮੁੱਕੇਬਾਜ਼ੀ ਟੂਰਨਾਮੈਂਟ ਵਿੱਚ ਏਸ਼ਿਆਈ ਚੈਂਪੀਅਨ ਪੂਜਾ ਰਾਣੀ (75 ਕਿੱਲੋ) ਸੈਮੀ ਫਾਈਨਲ ਵਿੱਚ ਪੁੱਜ ਗਈ ਹੈ, ਜਦਕਿ ਦੋ ਵਾਰ ਕਾਂਸੀ ਦਾ ਤਗ਼ਮਾ ਜੇਤੂ ਲਵਲੀਨਾ ਬੋਰਗੋਹੇਨ (69 ਕਿੱਲੋ) ਕੁਆਰਟਰ ਫਾਈਨਲ ਵਿੱਚ ਹਾਰ ਕੇ ਬਾਹਰ ਹੋ ਗਈ। ਬੁੱਧਵਾਰ ਦੇਰ ਰਾਤ ਹੋਏ ਮੁਕਾਬਲੇ ਵਿੱਚ ਰਾਣੀ ਨੇ ਇਟਲੀ ਦੀ ਅਸੁੰਤਾ ਕੈਨਫੋਰਾ ਨੂੰ ਹਰਾਇਆ। ਇਸ ਤੋਂ ਪਹਿਲਾਂ ਐੱਮ ਸੀ ਮੈਰੀਕਾਮ (51 ਕਿੱਲੋ), ਸਿਮਰਨਜੀਤ ਕੌਰ (60 ਕਿੱਲੋ) ਤੇ ਜਾਸਮੀਨ (57 ਕਿੱਲੋ) ਭਾਰ ਵਰਗ ’ਚ ਆਖ਼ਰੀ ਚਾਰ ’ਚ ਪੁੱਜ ਚੁੱਕੀਆਂ ਹਨ।