ਨਵੀਂ ਦਿੱਲੀ:ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਦੀ ਫਾਊਂਡੇਸ਼ਨ ਆਪਣੀ ਪਸ਼ੂ ਕਲਿਆਣ ਯੋਜਨਾ ਤਹਿਤ ਮੁੰਬਈ ਦੇ ਬਾਹਰੀ ਹਿੱਸੇ ਵਿਚ ਦੋ ਪਸ਼ੂ ਆਵਾਸ ਬਣਾਏਗੀ। ਵਿਰਾਟ ਕੋਹਲੀ ਫਾਊਂਡੇਸ਼ਨ ਨੇ ਇਸ ਲਈ ਵਿਵਾਲਿਡਸ ਐਨੀਮਲ ਹੈਲਥ ਤੇ ਮੁੰਬਈ ਦੀ ਐਨਜੀਓ ‘ਆਵਾਜ਼’ ਨਾਲ ਸਮਝੌਤਾ ਕੀਤਾ ਹੈ। ਪਸ਼ੂਆਂ ਲਈ ਘਰ ਮਲਾਡ ਤੇ ਬੋਈਸਰ ਵਿਚ ਬਣਾਏ ਜਾਣਗੇ ਤੇ ਇਨ੍ਹਾਂ ਦਾ ਰੱਖ-ਰਖਾਅ ਐਨਜੀਓ ਆਵਾਜ਼ ਵਲੋਂ ਕੀਤਾ ਜਾਵੇਗਾ। ਮਲਾਡ ਪਸ਼ੂ ਘਰ ’ਚ ਛੋਟੇ ਪਸ਼ੂਆਂ ਨੂੰ ਅਸਥਾਈ ਤੌਰ ’ਤੇ ਭਰਤੀ ਕੀਤਾ ਜਾਵੇਗਾ ਜਦਕਿ ਬੋਈਸਰ ਦਾ ਕੇਂਦਰ ਸਥਾਈ ਹੋਵੇਗਾ ਜਿਥੇ ਨੇਤਰਹੀਣ ਜਾਂ ਅਧਰੰਗ ਤੋਂ ਪੀੜਤ ਪਸ਼ੂਆਂ ਨੂੰ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਕੋਹਲੀ ਦੀ ਸੰਸਥਾ ਵਲੋਂ ਐਂਬੂਲੈਂਸ ਦਾ ਵੀ ਪ੍ਰਬੰਧ ਕੀਤਾ ਜਾਵੇਗਾ।