ਮੁੰਬਈ, 9 ਮਈ
ਮੁੰਬਈ ਪੁਲੀਸ ਨੇ ਅਭਿਨੇਤਾ ਸਲਮਾਨ ਖਾਨ ਨੂੰ ਗੋਲਡੀ ਬਰਾੜੇ ਦੇ ਨਾਂ ਤੋਂ ਧਮਕੀ ਭਰੀ ਈਮੇਲ ਭੇਜਣ ਵਾਲੇ ਖ਼ਿਲਾਫ਼ ਲੁੱਕਆਊਟ ਸਰਕੂਲਰ (ਐੱਲਓਸੀ) ਜਾਰੀ ਕੀਤਾ ਹੈ। ਅਧਿਕਾਰੀਆਂ ਅਨੁਸਾਰ ਮੁਜ਼ਲਮ ਨੇ ਕਥਿਤ ਤੌਰ ‘ਤੇ ਮਾਰਚ ਵਿੱਚ ਗੈਂਗਸਟਰ ਗੋਲਡੀ ਬਰਾੜ ਦੇ ਨਾਮ ‘ਤੇ ‘ਦਬੰਗ’ ਸਟਾਰ ਨੂੰ ਧਮਕੀ ਭਰੇ ਸੰਦੇਸ਼ ਈਮੇਲ ਕੀਤੇ ਸਨ। ਸੂਤਰਾਂ ਨੇ ਦੱਸਿਆ ਕਿ ਇਹ ਵਿਅਕਤੀ ਹਰਿਆਣਾ ਦਾ ਰਹਿਣ ਵਾਲਾ ਹੈ ਅਤੇ ਉਸ ਨੇ ਗੈਂਗਸਟਰ ਗੋਲਡੀ ਬਰਾੜ ਦੀ ਤਰਫੋਂ ਸਲਮਾਾਨ ਖਾਨ ਦੇ ਦੋਸਤ ਨੂੰ ਈਮੇਲ ਭੇਜੀ ਸੀ। ਉਹ ਯੂਕੇ ਵਿੱਚ ਇੱਕ ਮੈਡੀਕਲ ਵਿਦਿਆਰਥੀ ਹੈ।