ਦੁਬਈ, 11 ਨਵੰਬਰ
ਮੁੰਬਈ ਇੰਡੀਅਨਜ਼ ਦੀ ਟੀਮ ਅੱਜ ਇਥੇ ਆਈਪੀਐੱਲ ਦੇ ਖਿਤਾਬੀ ਮੁਕਾਬਲੇ ਵਿੱਚ ਦਿੱਲੀ ਕੈਪੀਟਲਜ਼ ਦੀ ਟੀਮ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਪੰਜਵੀਂ ਵਾਰ ਚੈਂਪੀਅਨ ਬਣ ਗਈ। ਮੁੰਬਈ ਦੀ ਟੀਮ ਨੇ ਦਿੱਲੀ ਵੱਲੋਂ ਜਿੱਤ ਲਈ ਦਿੱਤੇ 157 ਦੌੜਾਂ ਦੇ ਟੀਚੇ ਨੂੰ 18.4 ਓਵਰਾਂ ਵਿੱਚ ਪੰਜ ਵਿਕਟਾਂ ਗੁਆ ਕੇ ਪੂਰਾ ਕਰ ਲਿਆ। ਮੁੰਬਈ ਦੀ ਜਿੱਤ ਵਿੱਚ ਕਪਤਾਨ ਰੋਹਿਤ ਸ਼ਰਮਾ ਨੇ ਅਹਿਮ ਯੋਗਦਾਨ ਪਾਇਆ। ਰੋਹਿਤ ਨੇ 51 ਗੇਂਦਾਂ ਵਿੱਚ ਚਾਰ ਛੱਕਿਆਂ ਤੇ ਪੰਜ ਚੌਕਿਆਂ ਦੀ ਮਦਦ ਨਾਲ 68 ਦੌੜਾਂ ਬਣਾਈਆਂ।