ਕਰਾਚੀ:ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੇ ਅੱਜ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਉਸ ਨੇ ਨਾਲ ਹੀ ਦੋਸ਼ ਲਾਏ ਹਨ ਕਿ ਉਸ ਦਾ ਕੌਮੀ ਬੋਰਡ ਪ੍ਰਬੰਧਨ ਉਸ ’ਤੇ ਮਾਨਸਿਕ ਤਸ਼ੱਦਦ ਕਰ ਰਿਹਾ ਹੈ। ਵੈਬਸਾਈਟ ‘ਖੇਲ ਸ਼ੇਲ’ ’ਤੇ 28 ਸਾਲਾ ਖਿਡਾਰੀ ਨੇ ਵੀਡੀਓ ਜਾਰੀ ਕਰਕੇ ਜਾਣਕਾਰੀ ਦਿੱਤੀ। ਸ੍ਰੀਲੰਕਾ ਵਿਚ ਮੌਜੂਦ ਤੇਜ਼ ਗੇਂਦਬਾਜ਼ ਆਮਿਰ ਨੇ ਦੱਸਿਆ ਕਿ ਹੁਣ ਵੀ ਉਸ ਦੀ ਗੇਂਦਬਾਜ਼ੀ ’ਤੇ ਸਵਾਲ ਉਠਾਏ ਜਾ ਰਹੇ ਹਨ।