ਮੁਹਾਲੀ, 5 ਮਾਰਚ

ਹਰਫਨਮੌਲਾ ਰਵਿੰਦਰ ਜਡੇਜਾ ਦੀਆਂ ਨਾਬਾਦ 175 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਭਾਰਤ ਨੇ ਇੱਥੇ ਪਹਿਲੇ ਟੈਸਟ ਦੇ ਦੂਜੇ ਦਿਨ ਅੱਜ ਅੱਜ ਸ੍ਰੀਲੰਕਾ ਦੀਆਂ 4 ਵਿਕਟਾਂ ਡੇਗ ਕੇ ਮੈਚ ’ਤੇ ਸ਼ਿਕੰਜਾ ਕੱਸ ਦਿੱਤਾ। ਜਡੇਜਾ ਦੇ ਸੈਂਕੜੇ ਅਤੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਦੇ ਯੋਗਦਾਨ ਨਾਲ ਚਾਹ ਤੋਂ ਪਹਿਲਾਂ ਭਾਰਤ ਨੇ ਅੱਠ ਵਿਕਟਾਂ ‘ਤੇ 574 ਦੌੜਾਂ ‘ਤੇ ਆਪਣੀ ਪਹਿਲੀ ਪਾਰੀ ਐਲਾਨ ਦਿੱਤੀ। ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਸ੍ਰੀਲੰਕਾ ਨੇ ਚਾਰ ਵਿਕਟਾਂ ‘ਤੇ 108 ਦੌੜਾਂ ਬਣਾ ਲਈਆਂ ਹਨ ਅਤੇ ਉਹ ਭਾਰਤ ਤੋਂ 466 ਦੌੜਾਂ ਪਿੱਛੇ ਹੈ। ਇਸ ਤੋਂ ਪਹਿਲਾਂ ਜਡੇਜਾ ਨੇ ਸ਼ਾਨਦਾਰ ਸੈਂਕੜਾ ਲਗਾ ਕੇ ਫਿਰ ਸਾਬਤ ਕਰ ਦਿੱਤਾ ਕਿ ਉਹ ਇਸ ਸਮੇਂ ਦੇਸ਼ ਦਾ ਚੋਟੀ ਦਾ ਆਲਰਾਊਂਡਰ ਹੈ, ਜਦਕਿ ਉਸ ਦੇ ਸਾਥੀ ਰਵੀਚੰਦਰਨ ਅਸ਼ਵਿਨ ਨੇ ਅਰਧ ਸੈਂਕੜਾ ਜੜ ਕੇ ਭਾਰਤ ਲਈ ਇੱਥੇ ਦੂਜੇ ਟੈਸਟ ਮੈਚ ਵਿਚ ਦੁਪਹਿਰ ਦੇ ਖਾਣੇ ਤੱਕ ਸ੍ਰੀ ਲੰਕਾ ਦੇ ਖ਼ਿਲਾਫ਼ ਪਹਿਲੇ ਟੈਸਟ ਦੀ ਪਹਿਲੀ ਪਾਰੀ ਵਿੱਚ ਸੱਤ ਵਿਕਟਾਂ ‘ਤੇ 468 ਦੌੜਾਂ ਬਣਾਈਆਂ। ਜਡੇਜਾ (166 ਗੇਂਦਾਂ ‘ਤੇ ਅਜੇਤੂ 102 ਦੌੜਾਂ) ਨੇ 10 ਚੌਕਿਆਂ ਦੀ ਮਦਦ ਨਾਲ ਆਪਣਾ ਦੂਜਾ ਟੈਸਟ ਸੈਂਕੜਾ ਪੂਰਾ ਕੀਤਾ, ਜਦਕਿ ਅਸ਼ਵਿਨ (82 ਗੇਂਦਾਂ ‘ਤੇ 61 ਦੌੜਾਂ) ਨੇ ਆਪਣਾ ਵਧੀਆ ਬੱਲੇਬਾਜ਼ੀ ਰਿਕਾਰਡ ਕਾਇਮ ਰੱਖਦੇ ਹੋਏ ਉਪ-ਮਹਾਂਦੀਪ ਦੀਆਂ ਪਿੱਚਾਂ ‘ਤੇ ਆਪਣਾ 12ਵਾਂ ਅਰਧ ਸੈਂਕੜਾ ਲਗਾਇਆ।